15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਿਰਮਾਣ ਅਧੀਨ ਮਕਾਨ 'ਚੋਂ ਚੋਰਾਂ ਵਲੋਂ ਲੱਖਾਂ ਰੁਪਿਆਂ ਦੀ ਬਿਜਲੀ ਦੀ ਤਾਰ ਚੋਰੀ, ਪੁਲਿਸ ਦੇ ਗਸ਼ਤ ਵਧਾਉਣ ਦੇ ਦਾਅਵੇ ਹੋਏ ਠੁੱਸ

ਅਜੀਤ ਡੈਸਕ 25-05-2026
ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਸ਼ਹਿਰ ਚ ਸਥਿਤ ਇੱਕ ਕਲੋਨੀ ਵਿਚ ਨਿਰਮਾਣ ਅਧੀਨ ਇੱਕ ਮਕਾਨ 'ਚੋਂ ਚੋਰ ਲੱਖਾਂ ਰੁਪਇਆ ਦੀ ਬਿਜਲੀ ਦੀ ਤਾਰ ਚੋਰੀ ਕਰਕੇ ਫ਼ਰਾਰ ਹੋ ਗਏ | ਇਸ ਚੋਰੀ ਦੀ ਵਾਰਦਾਤ ਨੇ ਇੱਕ ਵਾਰ ਫਿਰ ਪੁਲਿਸ ਦੇ ਗਸ਼ਤ ਦੇ ਦਾਅਵਿਆਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਸਥਾਨਕ ਫਰੈਂਡਜ਼ ਇਨਕਲੇਵ ਕਲੋਨੀ 'ਚ ਵਾਪਰੀ ਬਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਬਸ ਸਟੈਂਡ ਵਿਖੇ ਪੰਕਜ ਕਨਫੈਕਸ਼ਨਰੀ ਦੀ ਦੁਕਾਨ ਚਲਾਉਂਦੇ ਪੰਕਜ ਕੁਮਾਰ ਪੁੱਤਰ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਵਲੋਂ ਉਕਤ ਕਲੋਨੀ 'ਚ ਨਵਾਂ ਮਕਾਨ ਉਸਾਰਿਆ ਜਾ ਰਿਹਾ ਹੈ | ਉਸ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਮਿਸਤਰੀ ਕੰਮ 'ਤੇ ਪਰਤੇ ਤਾਂ ਉਨ੍ਹਾਂ ਮਕਾਨ 'ਚ ਚੋਰੀ ਹੋਣ ਸਬੰਧੀ ਉਸ ਨੂੰ ਸੂਚਨਾ ਦਿੱਤੀ | ਮੌਕੇ 'ਤੇ ਪਹੁੰਚੇ ਪੀੜਿਤ ਪੰਕਜ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਚੋਰ ਮਕਾਨ 'ਚ ਲੱਗੇ ਸਮੁੱਚੇ ਬੋਰਡ ਉਖਾੜ ਕੇ ਬਿਜਲੀ (ਬਾਕੀ ਸਫ਼ਾ 9 'ਤੇ)
ਪਿਛਲੀ ਖ਼ਬਰ ਖੇਤਰੀ ਟਰਾਂਸਪੋਰਟ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਤਬਦੀਲ ਕੀਤੇ ਜਾਣ ਦੀ ਮੰਗ <br/> ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ 2 ਜੂਨ ਨੂੰ ਸਿੱਖਿਆ ਭਵਨ ਮੋਹਾਲੀ ਵਿਖੇ ਰੋਸ ਮੁਜ਼ਾਹਰਾ ਤੇ ਰੈਲੀ ਕਰਨ ਦਾ ਐਲਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।