19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਾਬਾ ਕਿਲ੍ਹੇੇ ਵਾਲੀ ਸਰਕਾਰ ਦੇ ਦਰਬਾਰ ਵਿਖੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ

ਅਜੀਤ ਡੈਸਕ 29-05-2026
ਨਵਾਂਸ਼ਹਿਰ, 28 ਮਈ (ਹਰਮਿੰਦਰ ਸਿੰਘ ਪਿੰਟੂ)-28ਵਾਂ ਸਾਲਾਨਾ ਉਰਸ ਮੁਬਾਰਕ ਕਿਲਾ ਮੁਹੱਲਾ ਤੇ ਮਿੱਲ ਕਾਲੋਨੀ 'ਚ ਸਥਿਤ ਬਾਬਾ ਕਿਲੇ੍ਹ ਵਾਲੀ ਸਰਕਾਰ ਦੇ ਦਰਬਾਰ ਵਿਖੇ ਮੇਲਾ 2 ਜੂਨ ਤੋਂ 4 ਜੂਨ ਤੱਕ ਕਰਵਾਇਆ ਜਾ ਰਿਹਾ ਹੈ | ਦਰਬਾਰ ਦੇ ਸੇਵਾਦਾਰ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਬੇੜਾ ਤਾਰਨ ਦੀ ਰਸਮ 2 ਜੂਨ ਨੂੰ ਦੁਪਹਿਰ 2 ਵਜੇ ਹੋਵੇਗੀ, ਜਿਸ ਤੋਂ ਬਾਅਦ ਸ਼ਾਮ ਨੂੰ ਮਹਿੰਦੀ ਦੀ ਰਸਮ ਹੋਵੇਗੀ | 3 ਜੂਨ ਨੂੰ ਸ਼ਾਮ 5 ਵਜੇ, ਦੀਵਾ ਜਗਾਉਣ ਦੀ ਰਸਮ ਤੋਂ ਬਾਅਦ ਚਾਦਰ ਚੜ੍ਹਾਉਣ ਦੀ ਰਸਮ ਹੋਵੇਗੀ | ਉਪਰੰਤ ਕਵਾਲ ਅਸਰਤ ਅਲੀ ਮਟੋਈ ਅਤੇ ਕਵਾਲ ਇਸ਼ਰਤ ਗੁਲਾਮ ਅਲੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 4 ਜੂਨ ਨੂੰ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ | ਚਾਦਰ ਚੜ੍ਹਾਉਣ ਦੀ ਰਸਮ ਤੋਂ ਬਾਅਦ, ਗਾਇਕ ਮਹੇਸ਼ ਸਾਜਨ ਤੇ ਅੰਮਿ੍ਤ ਸਾਬ ਪ੍ਰੋਗਰਾਮ ਪੇਸ਼ ਕਰਨਗੇ | ਸਟੇਜ ਸਕੱਤਰ ਦੀ ਭੂਮਿਕਾ ਕੁਲਰਾਜ ਮੁਹੰਮਦ ਰਾਜੀ ਨਿਭਾਉਣਗੇ | ਇਸ ਮੌਕੇ ਕਿ੍ਸ਼ਨ ਕੁਮਾਰ ਸਰੀਨ ਵਿਸ਼ੇਸ਼ ਮਹਿਮਾਨ ਹੋਣਗੇ |
ਪਿਛਲੀ ਖ਼ਬਰ ਮੱਕੋਵਾਲ ਵਿਖੇ ਪੀਰ ਬਾਬਾ ਖ਼ੁਸ਼ੀ ਮੁਹੰਮਦ ਦੇ ਅਸਥਾਨਾਂ 'ਤੇ ਸਾਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਦੋ ਗ੍ਰਾਮ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।