18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰੁੱਖ ਤੇ ਮਨੁੱਖ ਦਾ ਆਪਸੀ ਗੂੜ੍ਹਾ ਰਿਸ਼ਤਾ-ਬਾਗੀ ਬੰਗਾ

ਅਜੀਤ ਡੈਸਕ 29-05-2026
ਕਟਾਰੀਆਂ, 28 ਮਈ (ਪ੍ਰੇਮੀ ਸੰਧਵਾਂ)-ਰੁੱਖਾਂ ਦੀ ਅੰਧਾਧੁੰਦ ਹੋ ਰਹੀ ਬੇਲੋੜੀ ਕਟਾਈ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਹਲਕੇ ਦੇ ਪਿੰਡਾਂ 'ਚ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੰਦਿਆਂ ਵਾਤਾਵਰਨ ਪ੍ਰੇਮੀ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਗਰਮੀ ਦਾ ਵੱਧ ਰਿਹਾ ਪ੍ਰਕੋਪ ਰੁੱਖਾਂ ਦੀ ਹੋ ਰਹੀ ਅੰਧਾਧੁੰਦ ਕਟਾਈ ਦੀ ਸਜਾ ਹੈ ਕਿਉਂਕਿ ਮਨੁੱਖ ਵਲੋਂ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਰੁੱਖਾਂ ਦਾ ਬੇਵਜਾ ਕੀਤਾ ਜਾ ਰਿਹਾ ਉਜਾੜਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਵਾਤਾਵਰਨ ਪ੍ਰੇਮੀ ਨਿਰਮਲ ਸਿੰਘ ਸੰਧੂ ਤੇ ਹੋਰ ਵਾਤਾਵਰਨ ਪ੍ਰੇਮੀ ਵਲੋਂ ਰੁੱਖਾਂ ਦੇ ਮਿੰਨੀ ਜੰਗਲ ਲਗਾ ਕੇ ਕੀਤੀ ਜਾ ਰਹੀ ਪਾਲਣਾ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਉਨ੍ਹਾਂ ਵਾਤਾਵਰਨ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਵਾਤਾਵਰਨ ਪ੍ਰੇਮੀ ਸਦਾ ਹੀ ਵਧਾਈ ਦੇ ਹੱਕਦਾਰ ਹੁੰਦੇ ਹਨ | ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਮੁਫਤ ਬੂਟਿਆਂ ਦੀ ਜ਼ਰੂਰਤ ਹੋਵੇ ਤਾਂ ਉਹ ਵਾਤਾਵਰਣ ਪੇ੍ਰਮੀ ਗੋਪਾਲ ਕਿ੍ਸ਼ਨ ਬੀਲਸਾ ਨਾਲ ਸੰਪਰਕ ਕਰ ਸਕਦੇ ਹਨ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪ੍ਰਧਾਨ ਬਣਨ 'ਤੇ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।