16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਗਤ ਸਿੰਘ ਸੁਸਾਇਟੀ ਦੇ ਪ੍ਰਧਾਨ ਕਰਨਾਣਾ ਨੇ ਪੱਤਰਕਾਰ ਦੇ ਘਰ ਹੋਈ ਪੁਲਿਸ ਛਾਪੇਮਾਰੀ ਦੀ ਕੀਤੀ ਨਿਖੇਧੀ

ਅਜੀਤ ਡੈਸਕ 29-05-2026
ਬੰਗਾ, 28 ਮਈ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਕ ਪੱਤਰਕਾਰ ਮਿਲਣੀ ਵਿਚ ਪੱਤਰਕਾਰ ਰਤਨਦੀਪ ਦੇ ਘਰ ਪੁਲਿਸ ਵਲੋਂ ਕੀਤੀ ਛਾਪੇਮਾਰੀ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ | ਉਨਾਂ ਕਿਹਾ ਕਿ ਕਿਸੇ ਪੱਤਰਕਾਰ ਦੇ ਘਰ ਪੁਲਿਸ ਦੀ ਛਾਪੇਮਾਰੀ ਪ੍ਰੈੱਸ ਦੀ ਆਜ਼ਾਦੀ 'ਤੇ ਵੱਡਾ ਹਮਲਾ ਹੈ | ਇਹ ਉਸ ਦੀ ਹੋਂਦ ਲਈ ਇਕ ਵੱਡਾ ਖ਼ਤਰਾ ਸਾਬਤ ਹੁੰਦਾ ਹੈ | ਲੋਕਤੰਤਰ ਦਾ ਚੌਥਾ ਥੰਮ ਅਗਰ ਨਾ ਹੋਵੇ ਤਾਂ ਆਏ ਦਿਨ ਸਰਮਾਏਦਾਰ ਕਾਨੂੰਨ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਹੀ ਸਮਝ ਉਸ ਨਾਲ ਖਿਲਵਾੜ ਕਰਦੇ ਰਹਿਣਗੇ | ਇਮਾਨਦਾਰ ਪੱਤਰਕਾਰਾਂ ਕਰਕੇ ਹੀ ਗਰੀਬ ਲੋਕਾਂ ਨੂੰ ਇਨਸਾਫ ਮਿਲਦਾ ਹੈ | ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ | ਆਉਣ ਵਾਲੇ ਸਮੇਂ ਵਿਚ ਸੁਸਾਇਟੀ ਪੱਤਰਕਾਰਾਂ ਦੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਤਿਆਰ ਹੈ | ਇਸ ਮੌਕੇ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਭਗਤ ਸਿੰਘ ਸੁਸਾਇਟੀ ਦੇ ਨਾਲ ਹਰ ਗੋਪਾਲ ਚੀਨਾ ਖੰਨਾ, ਐਡਵੋਕੇਟ ਪੁਰਸ਼ੋਤਮ ਲਾਲ, ਕਿਸ਼ਨ ਨੰਬਰਦਾਰ ਭੌਰਾ, ਅਨਿਲ ਜੋਸ਼ੀ, ਗੁਰਪ੍ਰੀਤ ਕੌਰ ਕੈਨੇਡਾ ਹਾਜ਼ਰ ਸਨ |
ਪਿਛਲੀ ਖ਼ਬਰ ਨਹਿਰਾਂ 'ਚ ਸਰਕਾਰ ਨੇ ਪਾਣੀ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਲਾਦੀਆਂ ਅਗਲੀ ਖ਼ਬਰ ਆਰ. ਐਮ. ਪੀ. ਆਈ. ਵਲੋਂ ਭੱਟੋਂ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।