16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਹਿਰਾਂ 'ਚ ਸਰਕਾਰ ਨੇ ਪਾਣੀ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਲਾਦੀਆਂ

drinking water
ਅਜੀਤ ਡੈਸਕ 29-05-2026
ਕਟਾਰੀਆਂ, 28 ਮਈ (ਪ੍ਰੇਮੀ ਸੰਧਵਾਂ)-ਝੋਨੇ ਦੀ ਲੁਆਈ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਤਿਵੇਂ ਤਿਵੇਂ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਰਦਿਆਂ ਕਿਹਾ ਕਿ ਕਣਕ ਦੀ ਰਹਿੰਦ ਖੂੰਹਦ ਕਿਸਾਨਾਂ ਦੇ ਖੇਤਾਂ ਵਿਚ ਜਿਉਂ ਦੀ ਤਿਉਂ ਖੜ੍ਹੀ ਹੈ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੇ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਨਹੀਂ ਸਾੜਿਆ, ਜਿਸ ਕਾਰਨ ਨਹਿਰੀ ਪਾਣੀ 'ਤੇ ਨਿਰਭਰ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਨਹਿਰੀ ਪਾਣੀ ਦੀ ਹੁਣ ਸਖ਼ਤ ਲੋੜ ਹੈ | ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਮਨਜੀਤ ਸਿੰਘ ਟਾਂਡੀ ਸੰਧੂ, ਸੁਖਵਿੰਦਰ ਸੰਧੂ, ਪਾਲ ਸਿੰਘ ਸੰਧੂ, ਬਲਦੇਵ ਸਿੰਘ ਸੂੰਢ, ਹਰਵਿੰਦਰ ਸਿੰਘ ਸੂੰਢ, ਰਣਜੀਤ ਸਿੰਘ ਆਦਿ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਹਿਰਾਂ ਵਿਚ ਜਲਦ ਪਾਣੀ ਛੱਡਣ ਨੂੰ ਤਰਜੀਹ ਦੇਵੇ ਤਾਂ ਜੋ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਨਾ ਹੋਣਾ ਪਵੇ | ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਨਹਿਰਾਂ ਵਿਚ ਸਮੇਂ ਸਿਰ ਝੋਨੇ ਦੀ ਲੁਆਈ ਵਾਸਤੇ ਪਾਣੀ ਨਾ ਛੱਡਿਆ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਨੂੰ ਮਜ਼ਬੂਰ ਹੋਣਗੇ |
ਪਿਛਲੀ ਖ਼ਬਰ ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ ਮੁੜ ਤੈਅ ਕਰੇ ਕੇਂਦਰ ਸਰਕਾਰ-ਜਥੇ. ਸੁਰਜੀਤ ਸਿੰਘ ਦੋਭਾਲੀ ਅਗਲੀ ਖ਼ਬਰ ਭਗਤ ਸਿੰਘ ਸੁਸਾਇਟੀ ਦੇ ਪ੍ਰਧਾਨ ਕਰਨਾਣਾ ਨੇ ਪੱਤਰਕਾਰ ਦੇ ਘਰ ਹੋਈ ਪੁਲਿਸ ਛਾਪੇਮਾਰੀ ਦੀ ਕੀਤੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।