16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਐਨ. ਆਰ. ਆਈ. ਮੋਹਨ ਸਿੰਘ ਮਾਨ ਯੂ. ਐਸ. ਏ. ਵਲੋਂ ਲੋੜਵੰਦ ਅਪਾਹਜਾਂ ਨੂੰ ਵ੍ਹੀਲਚੇਅਰਾਂ ਭੇਟ

ਅਜੀਤ ਡੈਸਕ 29-05-2026
ਬੰਗਾ, 28 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਨਾਮੀ ਤਹਿਸੀਲ ਤੇ ਵਿਧਾਨ ਸਭਾ ਹਲਕਾ ਬੰਗਾ ਦੇ ਜੰਮਪਲ ਮੋਹਨ ਸਿੰਘ ਮਾਨ ਅਮਰੀਕਾ ਵਾਲਿਆਂ ਵਲੋਂ ਵਿਦੇਸ਼ 'ਚ ਰਹਿੰਦੇ ਹੋਏ ਵੀ ਇਸ ਇਲਾਕੇ 'ਚ ਵੱਖ-ਵੱਖ ਸੇਵਾ ਕਾਰਜਾਂ ਦੀ ਲੜੀ ਕਈ ਵਰਿ੍ਹਆਂ ਤੋਂ ਲਗਾਤਾਰ ਚਲਾਈ ਜਾ ਰਹੀ ਹੈ | ਇਨ੍ਹਾਂ ਸੇਵਾ ਕਾਰਜਾਂ 'ਚ ਸ਼ਾਮਿਲ ਲੱਤਾਂ ਤੋਂ ਅਪਾਹਜ ਵਿਅਕਤੀਆਂ ਨੂੰ ਵਹੀਲਚੇਅਰਾਂ ਮੁਹੱਈਆ ਕਰਵਾਉਣੀਆਂ ਵੀ ਸ਼ਾਮਿਲ ਹੈ | ਜਿਸ ਤਹਿਤ ਉਨ੍ਹਾਂ ਵਲੋਂ ਇਸ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਇਸ ਸ਼ਹਿਰ ਅਤੇ ਇਲਾਕੇ 'ਚ ਵਸਦੇ ਆਪਣੇ ਸਹਿਯੋਗੀ ਸਾਥੀ ਸੇਵਾਦਾਰਾਂ ਨੂੰ ਲੋੜੀਂਦੀ ਰਾਸ਼ੀ ਭੇਜੀ | ਇਸ ਸੇਵਾ ਕਾਰਜ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਦੋ ਲੋੜਵੰਦ ਅਪਾਹਜਾਂ ਨੂੰ ਵ੍ਹੀਲ ਚੇਅਰਾਂ ਉਨ੍ਹਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ ਗਈਆਂ | ਪਹਿਲੀ ਵ੍ਹੀਲਚੇਅਰ ਕਸ਼ਮੀਰ ਕੌਰ ਪਤਨੀ ਹਰਦੇਵ ਰਾਮ ਪਿੰਡ ਮੱਲੂਪੋਤਾ ਨੂੰ ਅਤੇ ਦੂਸਰੀ ਵਹੀਲਚੇਅਰ ਜਗਦੀਸ਼ ਕੁਮਾਰ ਪਿੰਡ ਮਜਾਰੀ ਨੂੰ ਦਿੱਤੀ ਗਈ | ਐਨ. ਆਰ. ਆਈ. ਮਾਨ ਦੇ ਸਹਿਯੋਗੀ ਸੇਵਾਦਾਰ ਮੈਡਮ ਬਲਦੀਸ਼ ਕੌਰ ਬੰਗਾ, ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖਟਕੜ, ਜਗਤਾਰ ਸਿੰਘ, ਭੁਪਿੰਦਰ ਸਿੰਘ ਝਿੱਕਾ, ਰਾਜ ਕੁਮਾਰ, ਗੁਰਵਿੰਦਪਾਲ ਸਿੰਘ ਬੰਗਾ ਵਲੋਂ ਪੂਰੀ ਤਨਦੇਹੀ ਨਾਲ ਇਹ ਸੇਵਾ ਨਿਭਾਈ ਗਈ |
ਪਿਛਲੀ ਖ਼ਬਰ ਸਾਬਕਾ ਲਾਈਨਮੈਨ ਸੋਹਣ ਸਿੰਘ ਨਮਿਤ ਅੰਤਿਮ ਅਰਦਾਸ ਅਗਲੀ ਖ਼ਬਰ ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ ਮੁੜ ਤੈਅ ਕਰੇ ਕੇਂਦਰ ਸਰਕਾਰ-ਜਥੇ. ਸੁਰਜੀਤ ਸਿੰਘ ਦੋਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।