17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫਾਰਮੇਸੀ ਕਾਲਜ ਬੇਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 31-05-2026
ਬੇਲਾ, 30 ਮਈ (ਮਨਜੀਤ ਸਿੰਘ ਸੈਣੀ)- ਰੋਟਰੀ ਕਲੱਬ ਰੋਪੜ ਸੈਂਟਰਲ ਅਤੇ ਕਾਲਜ ਆਫ ਫਾਰਮੇਸੀ, ਬੇਲਾ ਰੋਪੜ ਦੇ ਰੋਟਰੈਕਟ ਕਲੱਬ ਵਲੋਂ 'ਲੱਸੀ ਪੀਓ, ਤੰਦਰੁਸਤ ਰਹੋ' ਵਿਸ਼ੇ 'ਤੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਪ੍ਰੋ. ਡਾ. ਸਵਰਨਜੀਤ ਸਿੰਘ ਨੇ ਸ਼ਿਰਕਤ ਕੀਤੀ | ਡਾ. ਸਵਰਨਜੀਤ ਸਿੰਘ 'ਡਿ੍ੰਕ ਬਟਰਮਿਲਕ' ਮੁਹਿੰਮ ਦੇ ਰਾਸ਼ਟਰੀ ਚੇਅਰਮੈਨ, ਐੱਸ.ਏ.ਐੱਸ. ਪੋਲੀਕਲਿਨਿਕ ਦੇ ਡਾਇਰੈਕਟਰ ਤੇ ਐਕਸਿਰ-ਇਮਟੈਕ ਚੰਡੀਗੜ੍ਹ ਦੇ ਵਾਤਾਵਰਣ ਜੈਵ-ਤਕਨਾਲੋਜੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਰਹਿ ਚੁੱਕੇ ਹਨ | ਡਾ. ਸਵਰਨਜੀਤ ਸਿੰਘ ਨੇ ਲੱਸੀ ਨੂੰ ਇੱਕ ਉੱਤਮ ਕੁਦਰਤੀ ਪ੍ਰੋਬਾਇਓਟਿਕ ਦੱਸਦਿਆਂ ਇਸ ਦੇ ਸਿਹਤ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਲੱਸੀ ਦਾ ਨਿਯਮਿਤ ਸੇਵਨ ਪਚਣ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ, ਆਂਤਾਂ ਵਿਚ ਲਾਭਕਾਰੀ ਜੀਵਾਣੂਆਂ ਦਾ ਸੰਤੁਲਨ ਕਾਇਮ ਰੱਖਦਾ ਹੈ, ਰੋਗ-ਰੋਧਕ ਸਮਰੱਥਾ ਵਧਾਉਂਦਾ ਹੈ ਤੇ ਸਰੀਰ ਨੂੰ ਤਾਜ਼ਗੀ ਤੇ ਲੋੜੀਂਦੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕਾਰਬੋਨੇਟਿਡ ਪੀਣ ਦੇ ਮੁਕਾਬਲੇ ਲੱਸੀ ਵਿਚ ਘੱਟ ਕੈਲੋਰੀ ਤੇ ਸ਼ੱਕਰ ਹੁੰਦੀ ਹੈ ਜਿਸ ਕਾਰਨ ਇਹ ਸਿਹਤ ਲਈ ਵਧੇਰੇ ਲਾਭਕਾਰੀ ਹੈ | ਇਸ ਮੌਕੇ ਕਾਲਜ ਵਲੋਂ ਤਪਦੀ ਗਰਮੀ 'ਚ ਰੋਪੜ ਬਹਿਰਾਮਪੁਰ ਬੇਟ ਮਾਰਗ 'ਤੇ ਠੰਢੀ ਲੱਸੀ ਦੀ ਛਬੀਲ ਵੀ ਲਗਾਈ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਲੱਸੀ ਨੂੰ ਸਾਫਟ ਡਿ੍ੰਕਸ ਨਾਲੋਂ ਵਧੀਆ ਤੇ ਸਿਹਤਵਰਧਕ ਪੀਣ ਯੋਗ ਦੱਸਿਆ | ਡਾ. ਨੀਲਮ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਛਬੀਲ ਦੀ ਸੇਵਾ ਦਾ ਸਫਲ ਪ੍ਰਬੰਧ ਕੀਤਾ |

ਪਿਛਲੀ ਖ਼ਬਰ ਯੁਵਕ ਸੇਵਾਵਾਂ ਯੂਥ ਕਲੱਬ ਵਲੋਂ ਨਵੇਂ ਬਣੇ ਕੌਂਸਲਰ ਹਰਜਿੰਦਰ ਸਿੰਘ ਛਿੱਬਰ ਦਾ ਸਨਮਾਨ <br/> ਅਗਲੀ ਖ਼ਬਰ ਭਾਰੀ ਵਰਖਾ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।