17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਯੁਵਕ ਸੇਵਾਵਾਂ ਯੂਥ ਕਲੱਬ ਵਲੋਂ ਨਵੇਂ ਬਣੇ ਕੌਂਸਲਰ ਹਰਜਿੰਦਰ ਸਿੰਘ ਛਿੱਬਰ ਦਾ ਸਨਮਾਨ <br/>

ਅਜੀਤ ਡੈਸਕ 31-05-2026
ਮੋਰਿੰਡਾ, 30 ਮਈ (ਪਿ੍ਤਪਾਲ ਸਿੰਘ)- ਨਗਰ ਕੌਂਸਲ ਮੋਰਿੰਡਾ ਦੀਆਂ ਹੋਈਆਂ ਤਾਜ਼ਾ ਚੋਣਾਂ ਵਿਚ ਵਾਰਡ ਨੰਬਰ 14 ਤੋਂ ਜਿੱਤ ਹਾਸਲ ਕਰਨ ਵਾਲੇ ਪੱਤਰਕਾਰ ਹਰਜਿੰਦਰ ਸਿੰਘ ਛਿੱਬਰ ਦਾ ਅੱਜ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਅਹੁੱਦੇਦਾਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਛਿੱਬਰ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਨੇ ਕਿਹਾ ਕਿ ਹਰਜਿੰਦਰ ਸਿੰਘ ਛਿੱਬਰ ਨੇ ਜਿੱਥੇ ਪੱਤਰਕਾਰੀ ਦੇ ਖੇਤਰ ਵਿਚ ਜਨਤਾ ਦੀ ਸੇਵਾ ਕਰਦੇ ਰਹੇ ਹਨ ਉਥੇ ਹੁਣ ਉਹ ਕੌਂਸਲਰ ਬਣਕੇ ਵੀ ਲੋਕਾਂ ਦੀ ਸੇਵਾ ਕਰਨਗੇ | ਇਸ ਮੌਕੇ ਪੀ. ਏ. ਡੀ. ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਉਘੇ ਸਮਾਜ ਸੇਵਕ ਚੌਧਰੀ ਭੂਸ਼ਨ ਰਾਣਾ, ਮਹਿਲਾ ਚੇਤਨਾ ਮੰਚ ਮੋਰਿੰਡਾ ਦੀ ਪ੍ਰਧਾਨ ਬਲਜੀਤ ਕੌਰ ਛਿੱਬਰ, ਵਿਸ਼ਵਕਰਮਾ ਸਭਾ ਦੇ ਆਗੂ ਪ੍ਰਮਿੰਦਰ ਸਿੰਘ ਸੋਨੂੰ ਖੂਰਲ, ਕੁਲਵਿੰਦਰ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਪ੍ਰਦੀਪ ਸਿੰਘ ਟੋਨੀ ਤੇ ਤੇਜਿੰਦਰ ਸਿੰਘ ਆਦਿ ਨੌਜਵਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜ ਸੇਵਕ ਗੁਰਨਾਮ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਫਾਰਮੇਸੀ ਕਾਲਜ ਬੇਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।