18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮੈਗਾ ਪੀ. ਟੀ. ਐਮ. ਦੌਰਾਨ ਨਵੋਦਿਆ ਵਿਦਿਆਲਿਆ ਲਈ ਚੁਣੇ ਵਿਦਿਆਰਥੀਆਂ ਦਾ ਸਨਮਾਨ

ਮਾਪੇ-ਅਧਿਆਪਕ ਮਿਲਣੀ ਦੌਰਾਨ ਸਨਮਾਨਿਤ ਬੱਚੇ ਸਕੂਲ ਮੁਖੀ ਕੇਸਰ ਸਿੰਘ ਤੇ ਸਟਾਫ਼ ਨਾਲ | ਤਸਵੀਰ. ਢੀਂਡਸਾ <br/> 31-05-2026
ਨੂਰਪੁਰ ਬੇਦੀ, 30 ਮਈ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਟਿੱਬਾ ਨੰਗਲ ਵਿਖੇ ਮੈਗਾ ਪੀ.ਟੀ.ਐਮ. ਕਰਵਾਈ ਗਈ ਜਿਸ ਵਿਚ ਐਸ.ਐਮ.ਸੀ. ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਮੁੱਖ ਅਧਿਆਪਕ ਕੇਸਰ ਸਿੰਘ ਨੇ ਬੱਚਿਆਂ ਦੇ ਮਾਪਿਆਂ ਨਾਲ ਸਕੂਲ ਦੀਆਂ ਵਿੱਦਿਅਕ ਤੇ ਸਹਿ-ਵਿੱਦਿਅਕ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਵੀ ਨੁਕਤੇ ਸਾਂਝੇ ਕੀਤੇ ਗਏ | ਸੈਸ਼ਨ 2026-27 ਲਈ ਨਵੋਦਿਆ ਵਿਦਿਆਲਿਆ ਲਈ ਚੁਣੇ ਦੋ ਵਿਦਿਆਰਥੀਆਂ ਲਖਵੀਰ ਸਿੰਘ ਪੁੱਤਰ ਧਰਮ ਚੰਦ ਤੇ ਮੰਨਤ ਪੁੱਤਰੀ ਮਨਜਿੰਦਰ ਪਾਲ ਦਾ ਮੈਗਾ ਪੀ.ਟੀ.ਐਮ. ਵਿਚ ਪਹੁੰਚਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹਨਾਂ ਵਿਦਿਆਰਥੀਆਂ ਨੇ ਵੀ ਆਪਣੇ ਸਾਥੀ ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਚੇਅਰਮੈਨ ਐਸ.ਐਮ.ਸੀ. ਰਾਜਾ ਸਿੰਘ ਨੇ ਨਵੋਦਿਆ ਵਿਦਿਆਲਿਆ ਲਈ ਚੁਣੇ ਬੱਚਿਆਂ ਤੇ ਸਮੂਹ ਸਕੂਲ ਸਟਾਫ਼ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਸਕੂਲ ਨੂੰ ਵਿਸ਼ੇਸ਼ ਮੁਕਾਮ 'ਤੇ ਪਹੁੰਚਾਇਆ | ਇਸ ਮੌਕੇ ਹੈੱਡ ਟੀਚਰ ਕੇਸਰ ਸਿੰਘ ਲਹਿੜੀਆਂ ਦਵਿੰਦਰ ਕੁਮਾਰ, ਰਣਜੀਤ ਸਿੰਘ, ਮਨੀਸ਼ਾ ਰਾਣੀ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਕਵਿਤਾ ਰਾਣੀ, ਰਾਣੀ ਦੇਵੀ, ਸੋਨੂ ਦੇਵੀ ਤੇ ਗੀਤਾ ਦੇਵੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਦੀ ਮੀਟਿੰਗ ਭਲਕੇ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।