18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਈ ਮੈਗਾ ਪੀ.ਟੀ.ਐੱਮ <br/>

ਅਜੀਤ ਡੈਸਕ 31-05-2026
ਸ੍ਰੀ ਅਨੰਦਪੁਰ ਸਾਹਿਬ, 30 ਮਈ (ਜੇ. ਐਸ. ਨਿੱਕੂਵਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਰਾਜ ਨੂੰ ਸਿੱਖਿਆ ਖੇਤਰ ਵਿਚ ਅੱਗੇ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ 'ਪੰਜਾਬ ਦਾ ਮਾਣ ਤੇ ਸਿੱਖਿਆ ਦਾ ਮਹਾ ਜਸ਼ਨ' ਮੁਹਿੰਮ ਹੇਠ ਮੈਗਾ ਪੀ.ਟੀ.ਐੱਮ ਤੇ ਮਾਪਿਆਂ ਦੀ ਵਰਕਸ਼ਾਪ ਲਗਾਈ ਗਈ | ਇਸ ਮੌਕੇ ਅਧਿਆਪਕਾਂ ਵਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਹਾਜ਼ਰੀ ਤੇ ਵਿਵਹਾਰਿਕ ਵਿਕਾਸ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ | ਪਿ੍ੰਸੀਪਲ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਦੇ ਨਵੇਂ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਤੇ ਹੁਨਰ ਨੂੰ ਨਿਖਾਰਨ ਦੇ ਵਧੀਆ ਮੌਕੇ ਮਿਲ ਰਹੇ ਹਨ |

ਪਿਛਲੀ ਖ਼ਬਰ ਨੋਟੀਫਿਕੇਸ਼ਨਾਂ ਦੇ ਨਾਂਅ 'ਤੇ ਸਬਜ਼ਬਾਗ ਦਿਖਾ ਰਹੀ ਪੰਜਾਬ ਸਰਕਾਰ-ਜਗਮੋਹਨ ਸਿੰਘ ਚੌਤਾਂ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਦੀ ਮੀਟਿੰਗ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।