01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਫੋਰਮੈਨ ਕੁਲਵੰਤ ਸਿੰਘ ਹੜੈਚ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>

ਅਜੀਤ ਡੈਸਕ 01-06-2026
ਢੇਰ, 31 ਮਈ (ਸ਼ਿਵ ਕੁਮਾਰ ਕਾਲੀਆ) - ਪਿੰਡ ਜਿੰਦਵੜੀ ਦੇ ਵਾਸੀ ਸਰਦਾਰ ਕੁਲਵੰਤ ਸਿੰਘ ਹੜੈਚ ਫੋਰਮੈਨ ਇਲੈਕਟ੍ਰੀਕਲ ਬੀ.ਬੀ.ਐਮ.ਬੀ. ਕੋਟਲਾ ਪਾਵਰ ਹਾਊਸ ਦੀ ਅੱਜ ਸੇਵਾ ਮੁਕਤੀ 'ਤੇ ਉਨ੍ਹਾਂ ਨੂੰ ਸਮੂਹ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਜਿੰਦਵੜੀ, ਤਰਲੋਚਨ ਸਿੰਘ ਚੱਠਾ ਸ੍ਰੀ ਅਨੰਦਪੁਰ ਸਾਹਿਬ, ਸਰਪੰਚ ਸੁਖਦੇਵ ਸਿੰਘ ਖ਼ਾਨਪੁਰ, ਪਰਮਜੀਤ ਸਿੰਘ ਨੰਗਲ, ਸੁਖਬੀਰ ਸਿੰਘ ਬਾਠ, ਜਸਵਿੰਦਰ ਸਿੰਘ ਬਾਠ ਆਦੀ ਨੇ ਕਿਹਾ ਕਿ ਕੁਲਵੰਤ ਸਿੰਘ ਹੜੈਚ ਪੁੱਤਰ ਹੁਕਮ ਸਿੰਘ ਇੱਕ ਮਿਹਨਤੀ ਤੇ ਇਮਾਨਦਾਰ ਇਨਸਾਨ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਆਪਣੀ ਸਖ਼ਤ ਮਿਹਨਤ ਦੇ ਨਾਲ ਮਹਿਕਮੇ ਦਾ ਨਾਮ ਉੱਚਾ ਕੀਤਾ ਹੈ | ਇਸ ਮੌਕੇ 'ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਲਈ ਕੁਲਵੰਤ ਸਿੰਘ ਹੜੈਚ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ |

ਪਿਛਲੀ ਖ਼ਬਰ ਤੇਜ਼ ਬਾਰਿਸ਼ ਦਾ ਪਾਣੀ ਪੁਰਖਾਲੀ ਵਿਖੇ ਰਹਿ ਰਹੇ ਗੱਡੀਆਂ ਵਾਲਿਆਂ ਦੇ ਆਸ਼ਿਆਨਿਆਂ ਲਈ ਬਣਿਆ ਆਫ਼ਤ-ਪਾਣੀ ਨਾਲ ਸਾਰਾ ਸਾਮਾ... ਅਗਲੀ ਖ਼ਬਰ ਸਰਥਲੀ ਵਿਖੇ ਬਾਬਾ ਚੁੱਪ ਸ਼ਾਹ ਦੀ ਯਾਦ 'ਚ ਸੂਫ਼ੀਆਨਾ ਮਹਿਫ਼ਲ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।