ਰੂਪਨਗਰ, 3 ਜੂਨ (ਯਸ਼ਵੰਤ ਬੱਸੀ)-ਵਿਸ਼ਵ ਸਾਈਕਲ ਦਿਵਸ ਦੇ ਮੌਕੇ 'ਤੇ ਮੇਰਾ ਯੁਵਾ ਭਾਰਤ ਰੂਪਨਗਰ ਵਲੋਂ ਰੂਪਨਗਰ ਪੇਡਲਰਜ਼ ਐਂਡ ਰਨਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਾਈਕਲ ਰੈਲੀ ਕਰਵਾਈ ਗਈ | ਰੈਲੀ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਯੂਥ ਹੋਸਟਲ ਰੂਪਨਗਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਰੈਲੀ ਯੂਥ ਹੋਸਟਲ ਰੂਪਨਗਰ ਤੋਂ ਸ਼ੁਰੂ ਹੋ ਕੇ ਹੈੱਡ ਵਰਕਸ, ਅੰਬੇਡਕਰ ਚੌਕ, ਕਾਲਜ ਰੋਡ, ਬੇਲਾ ਚੌਕ, ਹਸਪਤਾਲ ਰੋਡ, ਨਵੇਂ ਪੁਲ ਤੇ ਰੇਲਵੇ ਸਟੇਸ਼ਨ ਰੋਡ ਤੋਂ ਹੁੰਦੀ ਹੋਈ ਮੁੜ ਯੂਥ ਹੋਸਟਲ ਰੂਪਨਗਰ ਵਿਖੇ ਸਮਾਪਤ ਹੋਈ | ਰੈਲੀ ਵਿਚ 100 ਤੋਂ ਵੱਧ ਸਾਈਕਲ ਸਵਾਰਾਂ ਨੇ ਭਾਗ ਲਿਆ ਤੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ | ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਨੂੰ ਨਿਯਮਿਤ ਤੌਰ 'ਤੇ ਸਾਈਕਲ ਚਲਾਉਣ ਤੇ ਫਿਟਨੈੱਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਜ਼ਿਲ੍ਹਾ ਯੂਥ ਅਫ਼ਸਰ ਅਸ਼ੀਸ਼ ਪਾਲ ਨੇ ਵੀ ਨੌਜਵਾਨਾਂ ਨੂੰ ਯੁਵਕ ਤੇ ਸਮਾਜਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਸਾਈਕਲ ਰੈਲੀ ਦੌਰਾਨ ਰੂਪਨਗਰ ਪੇਡਲਰਜ਼ ਐਂਡ ਰਨਰਜ਼ ਐਸੋਸੀਏਸ਼ਨ, ਡੀ.ਏ.ਵੀ. ਸਕੂਲ ਰੂਪਨਗਰ, ਰੋਟਰੀ ਕਲੱਬ ਰੋਪੜ ਸੈਂਟਰਲ, ਨੈਣਾ ਜੀਵਨ ਜੋਤੀ ਕਲੱਬ ਤੇ ਅਪਣਾ ਘਰ ਬਿਰਧ ਆਸ਼ਰਮ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਇੰਦਰਪਾਲ ਸਿੰਘ ਸਤਿਆਲ ਕੌਂਸਲਰ, ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਇੰਦਰਜੀਤ ਸਿੰਘ ਬਾਲਾ, ਰਾਜਿੰਦਰ ਸਿੰਘ ਨੰਨੂਆ, ਸ਼ਿਵ ਕੁਮਾਰ ਸੈਣੀ, ਅਕਾਊਾਟਸ ਅਫ਼ਸਰ ਸਾਹਿਲ ਵਲੇਚਾ, ਜਗਦੀਪ ਸਿੰਘ ਸਿੱਧੂ, ਐਡਵੋਕੇਟ ਕੁਲਤਾਰ ਸਿੰਘ, ਨੈਸ਼ਨਲ ਯੂਥ ਐਵਾਰਡੀ ਯੋਗੇਸ਼ ਮੋਹਨ ਪੰਕਜ, ਪ੍ਰੋ. ਹਰਮਨਦੀਪ ਸਿੰਘ, ਜਸਪ੍ਰੀਤ ਸਿੰਘ ਲੋਧੀਮਾਜਰਾ ਤੇ ਅਵਤਾਰ ਕਿ੍ਸ਼ਨ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |