ਸ੍ਰੀ ਚਮਕੌਰ ਸਾਹਿਬ, 3 ਜੂਨ (ਜਗਮੋਹਣ ਸਿੰਘ ਨਾਰੰਗ)-ਆੜ੍ਹਤੀ ਐਸੋ: ਸ੍ਰੀ ਚਮਕੌਰ ਸਾਹਿਬ ਨੇ ਅੱਜ ਸਥਾਨਕ ਅਨਾਜ ਮੰਡੀ ਵਿਚ ਪੁੱਜੇ ਜ਼ਿਲ੍ਹਾ ਆੜ੍ਹਤੀ ਐਸੋ:ਰੂਪਨਗਰ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਆੜ੍ਹਤੀ ਅਵਤਾਰ ਸਿੰਘ ਦੇ ਰੂਪਨਗਰ ਦੇ ਵਾਰਡ ਨੰਬਰ 17 ਤੋਂ ਕੌਂਸਲਰ ਚੁਣੇ ਜਾਣ ਤੇ ਸਨਮਾਨਿਤ ਕੀਤਾ ਗਿਆ | ਸਥਾਨਕ ਆੜ੍ਹਤੀ ਐਸੋ: ਦੇ ਪ੍ਰਧਾਨ ਨਾਇਬ ਸਿੰਘ ਓਇੰਦ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਸਾਬਕਾ ਵਾਈਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਬਲਜੀਤ ਸਿੰਘ ਮਹਿਤੋਤ, ਬਹਾਦਰ ਸਿੰਘ ਤੁੰਗ ਨੇ ਕਿਹਾ ਕਿ ਬਹਾਦਰ ਸਿੰਘ ਜਿਸ ਤਰਾਂ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਇਸੇ ਤਰਾਂ ਹੁਣ ਉਹ ਆਪਣੇ ਵਾਰਡ ਵਾਸੀਆਂ ਦੀ ਆਵਾਜ਼ ਬਣ ਕੇ ਬਹੁਪੱਖੀ ਵਿਕਾਸ ਨੂੰ ਤਰਜੀਹ ਦੇਣਗੇ | ਇਸ ਮੌਕੇ ਧੜੇ ਦੇ ਸਮੂਹ ਆੜ੍ਹਤੀ, ਪੱਲੇਦਾਰ , ਮੁਨੀਮ ਅਤੇ ਕਈ ਕਿਸਾਨ ਹਾਜ਼ਰ ਸਨ |