24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸੰਬੰਧੀ ਉੱਚ ਪੱਧਰੀ ਮੀਟਿੰਗ ਭਲਕੇ: ਕੂਨਰ <br/>

ਅਜੀਤ ਡੈਸਕ 04-06-2026
ਨੂਰਪੁਰ ਬੇਦੀ, 3 ਜੂਨ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਵਿਸ਼ੇਸ਼ ਉੱਚ ਪੱਧਰੀ ਮੀਟਿੰਗ 5 ਜੂਨ ਨੂੰ ਅੰਬੇਡਕਰ ਭਵਨ ਰੋਪੜ ਵਿਖੇ ਕੀਤੀ ਜਾਵੇਗੀ | ਵਿਧਾਨ ਸਭਾ ਹਲਕਾ ਰੂਪਨਗਰ ਦੇ ਕੋਆਰਡੀਨੇਟਰ ਅਵਤਾਰ ਸਿੰਘ ਕੂੰਨਰ ਸਰਪੰਚ ਬੜਵਾ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰਸ਼ਾਸਨ ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਭਾਗ ਲੈਣਗੇ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਰੂਪਨਗਰ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਡੀ.ਐਮ., ਡੀ.ਐਸ.ਪੀ., ਸਬੰਧਿਤ ਥਾਣਾ ਮੁਖੀ, ਸੀ.ਐਮ.ਓ., ਐਸ.ਐਮ.ਓ., ਵੀ.ਡੀ.ਸੀ. ਕਮੇਟੀਆਂ ਦੇ ਕਨਵੀਨਰ, ਐਕਟਿੰਗ ਪ੍ਰਧਾਨ ਤੇ ਬੀ.ਡੀ.ਪੀ.ਓ. ਵੀ ਸ਼ਮੂਲੀਅਤ ਕਰਨਗੇ | ਬਲਾਕ ਪੱਧਰ ਦੇ ਕਾਰਡੀਨੇਟਰਾਂ ਨੂੰ ਪਹਿਚਾਣ ਪੱਤਰ (ਆਈ-ਕਾਰਡ) ਵੀ ਵੰਡੇ ਜਾਣਗੇ | ਕਾਰਡੀਨੇਟਰ ਅਵਤਾਰ ਸਿੰਘ ਕੂੰਨਰ ਬੜਵਾ ਨੇ ਸਮੂਹ ਸਬੰਧਿਤ ਅਧਿਕਾਰੀਆਂ ਤੇ ਕਾਰਡੀਨੇਟਰਾਂ ਨੂੰ ਸਮੇਂ ਸਿਰ ਮੀਟਿੰਗ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਆੜ੍ਹਤੀ ਐਸੋ: ਸ੍ਰੀ ਚਮਕੌਰ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਨੂੰ ਕੌਂਸਲਰ ਬਣਨ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਬਜਰੂੜ ਵਿਖੇ 5 ਰੋਜ਼ਾ ਗੁਰਮਤਿ ਸਮਰ ਕੈਂਪ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।