ਰੂਪਨਗਰ, 6 ਜੂਨ (ਯਸ਼ਵੰਤ ਬੱਸੀ)-ਪੁਆਧ ਸਟੂਡੈਂਟ ਆਰਗਨਾਈਜੇਸ਼ਨ ਵਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਰਕਾਰ-ਏ-ਖ਼ਾਲਸਾ ਫੈਡਰੇਸ਼ਨ ਅਤੇ ਸੰਤ ਬਾਬਾ ਸ਼ਾਦੀ ਸਿੰਘ ਗਤਕਾ ਅਖਾੜਾ ਗੁਰਦੁਆਰਾ ਟਿੱਬੀ ਸਾਹਿਬ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਬਾਬਾ ਜਰਨੈਲ ਸਿੰਘ ਮਗਰੋੜ, ਜਗਮਨਦੀਪ ਸਿੰਘ ਪੜੀ ਤੇ ਕੁਲਵੰਤ ਸਿੰਘ ਸੈਣੀ ਨੇ ਜੂਨ '84 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਵਿਦਿਆਰਥੀ ਜਥੇਬੰਦੀ ਨੇ ਸਾਰੀਆਂ ਧਾਰਮਿਕ ਸੰਸਥਾਵਾਂ, ਸ਼ਹਿਰ ਵਾਸੀਆਂ ਤੇ ਇਲਾਕੇ ਦੀਆਂ ਸੰਗਤਾਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਰਕਾਰ-ਏ-ਖਾਲਸਾ ਫੈਡਰੇਸ਼ਨ ਦੇ ਆਗੂ ਕੁਲਵੰਤ ਸਿੰਘ ਸੈਣੀ, ਮਨਜੋਤ ਸਿੰਘ ਲਾਡਲ, ਅਮਰਜੀਤ ਸਿੰਘ ਹਵੇਲੀ, ਗੱਜਣ ਸਿੰਘ, ਗੁਰਨਾਮ ਸਿੰਘ ਲਾਡਲ, ਜਰਨੈਲ ਸਿੰਘ ਮਗਰੋੜ, ਰਾਣਾ ਪ੍ਰਤਾਪ ਰੰਗੀਲਪੁਰ, ਦੀਪੂ ਪੁਰਖਾਲੀ, ਸ਼ਿਵ ਦਾਤਾਰ, ਹਨੀ ਹਵੇਲੀ, ਗੱਜਣ ਸਿੰਘ ਅਕਾਲੀ, ਜਗਮਿੱਤਰ ਸਿੰਘ ਹਵੇਲੀ, ਕੈਪਟਨ ਬਲਦੇਵ ਸਿੰਘ, ਪ੍ਰੋ. ਬੀ.ਐਸ. ਸਤਿਆਲ, ਭੁਪਿੰਦਰ ਸਿੰਘ ਕੋਟਲਾ, ਹਰਿੰਦਰ ਸਲੌਰਾ, ਕਰਨ ਭੰਗਾਲਾ, ਲਵਲੀ ਮਾਹਲਾ, ਸ਼ੰਮੀ ਭੈਣੀ, ਪਿ੍ਤਪਾਲ, ਪਰਮਿੰਦਰ ਹਿਰਦਾਪੁਰ ਤੇ ਹੋਰ ਮੈਂਬਰ ਮੌਜੂਦ ਸਨ |