28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਾਲਾਨਾ ਕੁਸ਼ਤੀ ਦੰਗਲ ਕਰਵਾਇਆ <br/>

ਅਜੀਤ ਡੈਸਕ 07-06-2026
ਘਨੌਲੀ, 6 ਜੂਨ (ਜਸਵੀਰ ਸਿੰਘ ਸੈਣੀ)-ਬੇਗਮਪੁਰਾ ਵਿਖੇ ਗੁੱਗਾ ਜਾਹਰ ਪੀਰ ਨੂੰ ਯਾਦ ਕਰਦਿਆਂ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ | ਪ੍ਰਬੰਧਕ ਸਾਬਕਾ ਸਰਪੰਚ ਟੇਕ ਚੰਦ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਵੱਡੀ ਗਿਣਤੀ 'ਚ ਪਹਿਲਵਾਨਾਂ ਨੇ ਜ਼ੋਰ ਦਿਖਾਇਆ | ਉਨ੍ਹਾਂ ਨੇ ਕਿਹਾ ਕਿ ਫਾਈਨਲ ਕੁਸ਼ਤੀ ਲਾਲੀ ਬਾਗਬਾਣੀਆ ਤੇ ਭੂਰਾ ਨੀਵਾਂ ਜਟਾਣਾ ਦੇ ਵਿਚਕਾਰ ਹੋਈ | ਕਾਫੀ ਸਮਾਂ ਬੀਤਣ ਤੇ ਦੋਨੋਂ ਪਹਿਲਵਾਨ ਬਰਾਬਰ ਰਹੇ | ਮਾਲੀ ਦੀ ਕੁਸ਼ਤੀ ਤੇ ਕੁਸ਼ਤੀ ਦੰਗਲ ਵਿਚ ਭਾਗ ਲੈਣ ਵਾਲੇ ਸਾਰੇ ਪਹਿਲਵਾਨਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਪ੍ਰਧਾਨ ਟੇਕ ਚੰਦ, ਗੁਰਨਾਮ ਸਿੰਘ, ਕੁਸ਼ਤੀ ਦੰਗਲ ਘਨੌਲੀ ਦੇ ਪ੍ਰਧਾਨ ਜਰਨੈਲ ਸਿੰਘ ਸੋਨੂੰ, ਪੰਚ ਤਰਲੋਚਨ ਸਿੰਘ ਘਨੌਲੀ, ਪੰਜ ਮਨਜੀਤ ਸਿੰਘ ਪਿੰਕਾ ਘਨੌਲੀ, ਸਾਬਕਾ ਪੰਚ ਦਲਵਾਰਾ ਸਿੰਘ, ਬਲਵੀਰ ਸਿੰਘ ,ਭਗਤ ਸੰਜੂ, ਸੁਖਦੇਵ ਸਿੰਘ ਗੁੱਗਾ ਮੈੜੀ ਕਮੇਟੀ ਪ੍ਰਧਾਨ, ਸੁਰਜੀਤ ਸਿੰਘ ਬਿੱਲਾ, ਸੁਰਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਕੁਮਾਰ ਅਤੇ ਹੋਰ ਕਮੇਟੀ ਮੈਂਬਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੀਪ ਸਿੰਘ ਕੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਮੋਰਿੰਡਾ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।