27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਇੱਕਜੁੱਟਤਾ ਨਾਲ ਲੜੇਗੀ-ਅਵਿਨਾਸ਼ ਰਾਏ ਖੰਨਾ ਕਿਹਾ, ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਵਲੋਂ ਮੈਨੂੰ ਦਿੱਤੇ ਪਿਆਰ ਤੇ ਸਤਿਕਾਰ ਨੂੰ ਭੁਲਾਇਆ ਨਹੀਂ ਜਾ ਸਕਦਾ

ਅਜੀਤ ਡੈਸਕ 07-06-2026
ਨੰਗਲ, 6 ਜੂਨ (ਪ੍ਰੀਤਮ ਸਿੰਘ ਬਰਾਰੀ)- ਭਾਜਪਾ ਹਾਈਕਮਾਂਡ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਜਿਸ ਵੀ ਆਗੂ ਪਾਰਟੀ ਟਿਕਟ ਦੇ ਕੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਵਾਜੇਗੀ ਹਲਕੇ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਉਸ ਭਾਜਪਾ ਉਮੀਦਵਾਰ ਨੂੰ ਜਿਤਾਉਣ ਲਈ ਇੱਕਜੁੱਟਤਾ ਨਾਲ ਚੋਣ ਲੜੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨੰਗਲ ਵਿਖੇ ਪਹੁੰਚੇ ਸਾਬਕਾ ਸੰਸਦ ਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਵਲੋਂ ਕੀਤਾ ਗਿਆ | ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਭਾਜਪਾ ਇੱਕ ਮਜ਼ਬੂਤ ਸੰਗਠਨਾਤਮਕ ਢਾਂਚੇ ਵਾਲੀ ਪਾਰਟੀ ਹੈ ਤੇ ਪਾਰਟੀ ਪ੍ਰਧਾਨ ਦੀ ਅਗਵਾਈ ਹੇਠ ਹੀ ਪਾਰਟੀ ਅੰਦਰ ਕੰਮ ਕੀਤਾ ਜਾਂਦਾ ਹੈ | ਉਨ੍ਹਾਂ ਆਖਿਆ ਕਿ ਪਿਛਲੇ ਦਿਨੀ ਮੈਂ ਵੀ ਨਵ-ਨਿਯੁਕਤ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਧਾਈ ਅਤੇ ਸ਼ੁੱਭਕਾਮਨਾਵਾਂ ਦੇ ਕੇ ਆਇਆ ਹਾਂ | ਨਗਰ ਕੌਂਸਲ ਨੰਗਲ 'ਚ ਜਿੱਤੇ ਕੌਂਸਲਰ ਵਲੋਂ ਦੂਜੀਆਂ ਵੱਡੀਆਂ ਸਿਆਸੀ ਧਿਰਾਂ ਨਾਲ ਸਮਰਥਨ ਕਰਨ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਇਸ ਸਬੰਧੀ ਪਾਰਟੀ ਹਾਈਕਮਾਂਡ ਵਲੋਂ ਹੀ ਆਖ਼ਰੀ ਨਿਰਨਾ ਲਿਆ ਜਾਵੇਗਾ | ਖੰਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਵਲੋਂ ਬਤੌਰ ਸੰਸਦ ਮੈਨੂੰ ਜੋ ਪਿਆਰ ਸਤਿਕਾਰ ਦਿੱਤਾ ਗਿਆ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਸਕਦਾ | ਅੱਜ ਵੀ ਇਸ ਹਲਕੇ ਦਾ ਕੋਈ ਵੀ ਆਗੂ ਜਾਂ ਵਰਕਰ ਜਦੋਂ ਵੀ ਕੋਈ ਮੈਨੂੰ ਕੰਮ ਆਖਦਾ ਹੈ ਮੈਂ ਪਹਿਲ ਦੇ ਆਧਾਰ 'ਤੇ ਹੱਲ ਕਰਾਉਣ ਦੀ ਕੋਸ਼ਿਸ਼ ਹਮੇਸ਼ਾ ਕਰਦਾ ਹਾਂ | ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਤੇ ਰਕੇਸ਼ ਪਿੰਕੀ, ਗੋਵਰਧਨ ਸੋਨੀ ਜੀਡੀ, ਪਵਨ ਜਗੋਤਾ, ਐਡਵੋਕੇਟ ਨਿਪਨ ਸੋਨੀ, ਚੰਦਰ ਬਜਾਜ, ਕੌਂਸਲਰ ਰਣਜੀਤ ਲੱਕੀ ਤੇ ਮਮਤਾ ਕਪਿਲਾ, ਮਹੇਸ਼ ਕਾਲੀਆ, ਵਿਕਰਾਂਤ ਪਰਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟੀ.ਐਸ.ਯੂ. ਤਖ਼ਤਗੜ੍ਹ ਤੇ ਪੈਨਸ਼ਨਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਰੋਸ ਰੈਲੀ ਅਗਲੀ ਖ਼ਬਰ ਪਿੰਡ ਕਾਂਝਲਾ ਦੇ ਵਸਨੀਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।