29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭਾਜਪਾ ਕਰ ਰਹੀ ਮਹਿੰਗਾਈ ਦਾ ਵਾਰ, 'ਆਪ' ਚੁਟਕਲਿਆਂ ਦੀ ਸਰਕਾਰ-ਜ਼ਿਲ੍ਹਾ ਕਾਂਗਰਸ ਪ੍ਰਧਾਨ <br/>

ਅਜੀਤ ਡੈਸਕ 10-06-2026
ਰੂਪਨਗਰ, 9 ਜੂਨ (ਯਸ਼ਵੰਤ ਬੱਸੀ)-ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ, ਗਰੀਬ ਅਤੇ ਕਿਸਾਨ 'ਤੇ ਲਗਾਤਾਰ ਹਮਲਿਆਂ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਗੈਸ ਸਬਸਿਡੀ 'ਚ 66 ਫ਼ੀਸਦੀ ਦੀ ਕਟੌਤੀ ਕਰਕੇ ਗਰੀਬ ਦਾ ਚੁੱਲ੍ਹਾ ਬੁਝਾ ਰਹੀ ਹੈ ਅਤੇ ਖਾਦ ਮਹਿੰਗੀ ਕਰਕੇ ਕਿਸਾਨ ਦੇ ਖਰਚੇ ਵਧਾ ਰਹੀ ਹੈ | ਜਦੋਂ ਕਿ ਪੰਜਾਬ ਦੀ 'ਆਪ' ਸਰਕਾਰ ਇਨ੍ਹਾਂ ਮੁੱਦਿਆਂ 'ਤੇ ਚੁਟਕਲੇ ਤੇ ਮਿਮਿਕਰੀ ਕਰਨ 'ਚ ਲਗੀ ਹੋਈ ਹੈ | ਅਸ਼ਵਨੀ ਸ਼ਰਮਾ ਨੇ ਤੱਥ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਨੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੇ ਸਬਸਿਡੀ ਵਾਲੇ ਗੈਸ ਸਿਲੰਡਰ 12 ਤੋਂ ਘਟਾ ਕੇ ਸਿਰਫ਼ 4 ਕਰ ਦਿੱਤੇ ਹਨ | ਹੁਣ ਗਰੀਬ ਪਰਿਵਾਰ ਨੂੰ ਸਾਲ ਦੇ ਬਾਕੀ 8 ਸਿਲੰਡਰ ਮਾਰਕੀਟ ਰੇਟ 'ਤੇ, ਲਗਭਗ 900-1000 ਰੁਪਏ ਪ੍ਰਤੀ ਸਿਲੰਡਰ ਖਰੀਦਣਾ ਪਵੇਗਾ | ਕਿਸਾਨਾਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਡੀ.ਏ.ਪੀ., ਯੂਰੀਆ ਸਮੇਤ ਖਾਦਾਂ ਦੀਆਂ ਕੀਮਤਾਂ ਵਧਣ ਨਾਲ ਕਿਸਾਨ ਦੀ ਪ੍ਰਤੀ ਏਕੜ ਲਾਗਤ 1500-2000 ਰੁਪਏ ਵੱਧ ਗਈ ਹੈ | ਫ਼ਸਲ ਦਾ ਭਾਅ ਉਹੀ, ਖਰਚਾ ਵਧਣ ਨਾਲ ਕਿਸਾਨ ਦਾ ਮੁਨਾਫ਼ਾ ਘੱਟ ਜਾਵੇਗਾ, ਜੋ ਕਿਸਾਨ ਦੇ ਖੇਤ 'ਤੇ ਸਿੱਧਾ ਵਾਰ ਹੈ | ਆਪ ਸਰਕਾਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਗੈਸ-ਖਾਦ ਮਹਿੰਗੇ ਕਰਦਾ ਹੈ, ਤਾਂ ਆਪ ਆਗੂ ਨਾ ਵਿਧਾਨਸਭਾ 'ਚ ਮਤਾ, ਨਾ ਕੇਂਦਰ ਕੋਲ ਡੈਲੀਗੇਸ਼ਨ ਤੇ ਨਾ ਹੀ ਸੜਕਾਂ 'ਤੇ ਕੋਈ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ | ਉਹਨਾਂ ਕਿਹਾ ਕਿ ਗਰੀਬ ਦਾ ਚੁੱਲ੍ਹਾ ਬੁਝ ਰਿਹਾ ਹੈ, ਕਿਸਾਨ ਕਰਜ਼ੇ ਹੇਠ ਦੱਬ ਰਿਹਾ ਹੈ, ਪਰ 'ਆਪ' ਸਰਕਾਰ ਨੂੰ ਗਰੀਬਾਂ ਅਤੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ | ਆਗੂਆਂ ਨੇ ਸਰਕਾਰ ਦੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਉੱਜਵਲਾ ਲਾਭਪਾਤਰੀਆਂ ਦੇ ਸਬਸਿਡੀ ਵਾਲੇ ਸਿਲੰਡਰ ਤੁਰੰਤ 12 ਕੀਤੇ ਜਾਣ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਜਾਵੇ, ਖਾਦਾਂ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ | ਅਸ਼ਵਨੀ ਸ਼ਰਮਾ ਨੇ ਚੇਤਾਵਨੀ ਦਿੱਤੀ, ਜੇਕਰ ਕੇਂਦਰ ਸਰਕਾਰ ਨੇ ਇਹ ਕਿਸਾਨ-ਗਰੀਬ ਵਿਰੋਧੀ ਫੈਸਲੇ ਵਾਪਸ ਨਾ ਲਏ, ਤਾਂ ਕਾਂਗਰਸ ਪਾਰਟੀ ਰੂਪਨਗਰ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ 'ਚ ਜ਼ਬਰਦਸਤ ਅੰਦੋਲਨ ਕਰੇਗੀ | ਇਸ ਮੌਕੇ ਸੁਖਵਿੰਦਰ ਸਿੰਘ ਵਿਸਕੀ, ਰਾਜੇਸ਼ਵਰ ਲਾਲੀ, ਅਮਰਜੀਤ ਭੁੱਲਰ, ਮਦਨ ਗੋਪਾਲ ਸੈਣੀ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ, ਰਾਣਾ ਰਵਨੀਤ ਕੰਗ, ਮਿੰਟੂ ਸਰਾਫ, ਸੁਰਿੰਦਰ ਮਕਾਰੀ, ਮਨਪ੍ਰੀਤ ਰਸੂਲਪੁਰ ਅਤੇ ਭੁਪਿੰਦਰ ਸੈਣੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਚੱਢਾ ਦੀ ਟੀਮ ਵਲੋਂ 61 ਪੰਚਾਇਤਾਂ ਨੂੰ 2.50 ਕਰੋੜ ਰੁਪਏ ਦੇ ਚੈੱਕ ਤਕਸੀਮ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਗਰਭਵਤੀ ਅÏਰਤਾਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।