29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਾਰਡ ਨੰਬਰ 2 ਵਿਖੇ ਸਾਹਨੀ ਪਰਿਵਾਰ ਵਲੋਂ ਕਰਵਾਇਆ ਵੋਟਰਾਂ ਦਾ 'ਧੰਨਵਾਦੀ' ਸਮਾਗਮ <br/>

ਅਜੀਤ ਡੈਸਕ 10-06-2026
ਨੰਗਲ, 9 ਜੂਨ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਸ੍ਰੀਮਤੀ ਨੇਹਾ ਸਾਹਨੀ ਪਤਨੀ ਸੰਜੇ ਸਾਹਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਨੰਗਲ ਵਲੋਂ ਵੋਟਰਾਂ ਦਾ ਧੰਨਵਾਦੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਵਾਰਡ ਦੇ ਵੋਟਰਾਂ ਖ਼ਾਸ ਕਰਕੇ ਔਰਤਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਊਨਾ ਕਲਾਂ ਵਾਲਿਆਂ ਨੇ ਸ਼ਿਰਕਤ ਕੀਤੀ ਅਤੇ ਜਿੱਥੇ ਸਮੂਹ ਸਾਹਨੀ ਪਰਿਵਾਰ ਨੂੰ ਕੌਂਸਲ ਚੋਣਾਂ 'ਚ ਸਭ ਤੋਂ ਵੱਧ ਵੋਟਾਂ ਤੋਂ ਮਿਲੀ ਜਿੱਤ ਲਈ ਵਧਾਈ ਦਿੱਤੀ ਉੱਥੇ ਹੀ ਹਾਜ਼ਰ ਸੰਗਤਾਂ ਨੂੰ ਪ੍ਰਭੂ ਭਗਤੀ ਨਾਲ ਜੁੜ ਕੇ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਜੋਕੀ ਦੌੜ ਭੱਜ ਅਤੇ ਤੇਜ਼ ਰਫ਼ਤਾਰ ਯੁੱਗ ਅੰਦਰ ਗਊ ਗ਼ਰੀਬ ਦੀ ਸੇਵਾ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਢ ਕੇ ਜ਼ਰੂਰ ਕੀਤੀ ਜਾਵੇ | ਉਪਰੰਤ ਸਾਬਕਾ ਸਪੀਕਰ ਪੰਜਾਬ ਰਾਣਾ ਕੇ ਪੀ ਸਿੰਘ ਨੇ ਆਪਣੇ ਸੰਬੋਧਨ ਵਿਚ ਜਿੱਥੇ ਵਾਰਡ ਦੇ ਵੋਟਰਾਂ ਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੰੂ ਜਿਤਾਉਣ ਲਈ ਧੰਨਵਾਦ ਕਰਦਿਆਂ ਆਖਿਆ ਕਿ ਚੋਣ ਪ੍ਰਚਾਰ ਦੌਰਾਨ ਜੋ ਜੋ ਵਾਅਦੇ ਲੋਕਾਂ ਨਾਲ ਸਾਬਕਾ ਪ੍ਰਧਾਨ ਸੰਜੇ ਸਾਹਨੀ ਵਲੋਂ ਕੀਤੇ ਗਏ ਉਹ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਮੇਰੇ ਵਲੋਂ ਹਰ ਹੀਲੇ ਪੂਰੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਆਪਣਾ ਫ਼ਤਵਾ ਦੇ ਕੇ ਸਾਬਤ ਕਰ ਦਿੱਤਾ ਕਿ ਸ਼ਹਿਰ ਦੇ ਲੋਕ ਅਗਾਮੀਂ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਫੜਾਉਣ ਲਈ ਆਪਣਾ ਮਨ ਬਣਾ ਚੁੱਕੇ ਹਨ | ਰਾਣਾ ਨੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਕਰਵਾਏ ਗਏ ਜ਼ਿਕਰਯੋਗ ਵਿਕਾਸ ਕਾਰਜਾਂ ਸੰਬੰਧੀ ਲੋਕਾਂ ਨੂੰ ਜਾਣੂੰ ਕਰਵਾਇਆ | ਇਸ ਮੌਕੇ ਸਾਹਨੀ ਪਰਿਵਾਰ ਵਲੋਂ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਨਈਅਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੰਗਲ, ਕੌਂਸਲਰ ਲਖਵੀਰ ਲੱਕੀ, ਸੋਨੀਆ ਸੈਣੀ, ਦੀਪਕ ਨੰਦਾ ਅਤੇ ਹਰਪਾਲ ਸਿੰਘ ਭਸੀਨ ਦੋਵੇਂ ਸਾਬਕਾ ਕੌਂਸਲਰ, ਪਿਆਰਾ ਸਿੰਘ ਜਸਵਾਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਕਪੂਰ ਸਿੰਘ, ਰਮਨ ਕੁਮਾਰ ਆਰ ਕੇ, ਰਾਜੂ ਚੰਦੇਲ ਬੰਦਲੈਹੜੀ, ਰਮਨ ਸ਼ਰਮਾ ਪ੍ਰਧਾਨ , ਰਾਜੂ ਦੁੱਗਲ, ਡਾ. ਰਾਜਨ ਸਾਹਨੀ, ਨਰਿੰਦਰ ਰਾਣਾ, ਐਡਵੋਕੇਟ ਪਿੰ੍ਰਸ ਰਾਣਾ, ਆਸ਼ੂ ਜਿੰਦਬੜੀ, ਵਿਸ਼ਾਲ ਐਰੀ, ਸਾਹਿਲ ਸਾਹਨੀ, ਡਾ ਰੋਹਿਤ ਸੰਦਲ, ਮੰਗੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਝੂੰਗੀਆਂ ਰੋਡ ਖਰੜ ਦੀ ਤੁਰੰਤ ਮੁਰੰਮਤ ਅਤੇ ਬਹਾਲੀ ਲਈ ਐਸ. ਡੀ. ਐਮ. ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਸ੍ਰੀ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਸੰਬੰਧੀ ਭੂਰੀ ਵਾਲੇ ਗੁਰਗੱਦੀ ਪ੍ਰਪੰਰਾ ਦੇ ਸੇਵਾਦਾਰਾਂ ਦੀ ਮੀਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।