10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਿਜਲੀ ਸਪਲਾਈ ਠੀਕ ਕਰਦਿਆਂ ਖੰਭੇ ਤੋਂ ਅਚਾਨਕ ਡਿਗ ਕੇ ਲਾਈਨਮੈਨ ਦੀ ਮੌਤ

ਅਜੀਤ ਡੈਸਕ 13-06-2026
ਨੂਰਪੁਰ ਬੇਦੀ, 12 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਅੱਜ ਸਵੇਰੇ ਬਿਜਲੀ ਸਪਲਾਈ ਕਰਨ ਦੇ ਕੰਮ ‘ਚ ਜੁਟੇ ਪਾਵਰਕਾਮ ਦਫ਼ਤਰ ਸਿੰਘਪੁਰ ਵਿਖੇ ਤੈਨਾਤ ਲਾਈਨਮੈਨ ਗੁਰਮੀਤ ਸਿੰਘ (56) ਪੁੱਤਰ ਬੱਲਮ ਸਿੰਘ ਉਰਫ਼ ਗੁਰਬਚਨ ਸਿੰਘ, ਪਿੰਡ ਬੱਸੀ ਦੀ ਅਚਾਨਕ ਖੰਭੇ ਤੋਂ ਡਿਗ ਕੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਰਾਤ ਸਮੇਂ ਨੂਰਪੁਰ ਬੇਦੀ ਖੇਤਰ ਦੀ ਪ੍ਰਭਾਵਿਤ ਹੋਈ ਸਪਲਾਈ ਬਹਾਲ ਕਰਨ ਲਈ ਅੱਜ ਸਵੇਰੇ ਕਰੀਬ 7.30 ਕੁ ਵਜੇ ਨੂਰਪੁਰ ਬੇਦੀ ਸਥਿਤ ਬੜਵਾ ਫੀਡਰ ਜਿਸਦੇ ਕੁੱਝ ਪਿੰਡਾਂ ਦੀ ਰਾਤ ਤੋਂ ਹੀ ਬਿਜਲੀ ਸਪਲਾਈ ਬੰਦ ਸੀ ਦੇ ਨੂਰਪੁਰ ਬੇਦੀ ਬਾਈਪਾਸ ਲਾਗੇ ਸਥਿਤ ਮੇਨ ਟੀ-ਆਫ ਦੀ ਮੁਰੰਮਤ ਲਈ ਗੁਰਮੀਤ ਸਿੰਘ ਹੋਰਨਾਂ ਸਾਥੀਆਂ ਨਾਲ ਪੋਲ ‘ਤੇ ਚੜ੍ਹ ਕੇ ਜੰਪਰ ਠੀਕ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਪਰ ਠੀਕ ਕਰਨ ਤੋਂ ਬਾਅਦ ਉਹ ਪੋਲ ਤੋਂ ਹੇਠਾਂ ਡਿਗ ਗਿਆ। ਮੌਕੇ ‘ਤੇ ਮੌਜੂਦ ਜੇ.ਈ. ਰੋਹਿਤ ਕੁਮਾਰ ਤੇ ਹੋਰਨਾਂ ਮੁਲਾਜ਼ਮਾਂ ਨੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਪਹੁੰਚਾਇਆ। ਮਗਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐਸ.ਡੀ.�. ਰਾਜੇਸ਼ ਸ਼ਰਮਾ ਨੇ ਆਖਿਆ ਕਿ ਬਿਜਲੀ ਬਹਾਲ ਕਰਨ ਮੌਕੇ ਸਪਲਾਈ ਬੰਦ ਸੀ ਅਤੇ ਇਹ ਹਾਦਸਾ ਕਰੰਟ ਲੱਗਣ ਨਾਲ ਨਹੀਂ ਬਲਕਿ ਅਚਾਨਕ ਵਾਪਰਿਆ ਹੈ। ਸਮੂਹ ਬਿਜਲੀ ਮੁਲਾਜ਼ਮਾਂ ਨੇ ਲਾਈਨਮੈਨ ਦੀ ਮੌਤ ‘ਤੇ ਦੁੱਖ ਜਤਾਇਆ। ਪੁਲਸ ਨੇ ਫ਼ਿਲਹਾਲ ਵਿਭਾਗ ਦੇ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਦਰਜ ਕਰਵਾਏ ਗਏ ਬਿਆਨਾਂ ਉਪਰੰਤ 94 ਬੀ.ਐਨ.ਐਸ. (ਐਸ.) ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਿਛਲੀ ਖ਼ਬਰ ਦਰਦਨਾਕ ਸੜਕ ਹਾਦਸੇ ਦੌਰਾਨ ਘਨੌਲਾ ਦੇ ਦੋ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਫੋਰਮੈਨ ਗੁਰਨਾਮ ਸਿੰਘ ਮਟੌਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਸੈੱਲ ਦੇ ਹਲਕਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।