01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਜ਼ੁਰਗਾਂ ਦੀ ਯਾਦ ’ਚ ਭੁੱਟਾ ਭਾਈਚਾਰੇ ਨੇ ਕਰਵਾਇਆ ਸਾਲਾਨਾ ਸਮਾਗਮ

ਅਜੀਤ ਡੈਸਕ 16-06-2026
ਬਹਿਰਾਮ, 15 ਜੂਨ (ਨਛੱਤਰ ਸਿੰਘ ਬਹਿਰਾਮ)-ਭੁੱਟਾ ਗੋਤ ਯਾਦਗਾਰ ਐਂਡ ਡਿਵੈਲਪਮੈਂਟ ਕਮੇਟੀ ਵਲੋਂ ਬਜੁਰਗਾਂ ਦੀ ਯਾਦ ਵਿਚ 36ਵਾਂ ਵਿਸ਼ਾਲ ਸਾਲਾਨਾ ਸਮਾਗਮ ਪਿੰਡ ਕਾਹਲੋਂ ਵਿਖੇ ਬਾਬਾ ਸੰਦਲ ਦਾਸ ਤੇ ਸਤੀ ਮਾਤਾ ਅੱਕੀ ਨੂੰ ਸਮਰਪਿਤ ਕਰਵਾਇਆ। ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਗਈ, ਜਿਸ ਵਿਚ ਨਾਮਵਾਰ ਕਲਾਕਾਰ ਨਿਰਮਲ ਨਿੰਮਾ ਨੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਅਮਰੀਕ ਸਿੰਘ ਮੀਕਾ ਨੱਥਾ ਨੰਗਲ ਨੇ ਨਿਭਾਈ। ਸੰਗਤਾਂ ਵਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਲਗਾਏ ਗਏ। ਇਸ ਮੌਕੇ ਸੋਹਣ ਲਾਲ ਪ੍ਰਧਾਨ, ਤਰਸੇਮ ਲਾਲ ਉਪ ਪ੍ਰਧਾਨ, ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ, ਸੈਕਟਰੀ ਅਮਰੀਕ ਸਿੰਘ ਨੱਥਾ ਨੰਗਲ, ਹੁਕਮ ਸਿੰਘ ਬਹਿਰਾਮ, ਮੋਹਣ ਲਾਲ ਸਰਪੰਚ ਬਹਿਰਾਮ, ਬਲਵੀਰ ਚੰਦ ਦੁਸਾਂਝ ਕਲਾਂ, ਅਸ਼ਵਨੀ ਕੁਮਾਰ ਸੈਕਟਰੀ, ਐਡਵੋਕੇਟ ਕ੍ਰਿਸ਼ਨ ਕੁਮਾਰ, ਥਾਣੇਦਾਰ ਰੇਸ਼ਮ ਲਾਲ ਬਹਿਰਾਮ, ਗੁਰਨਾਮ ਰਾਮ, ਅਮਰਜੀਤ ਕਾਹਲੋਂ, ਸੁਰਿੰਦਰ ਪਾਲ, ਸ਼ਿਵ ਦਿਆਲ ਬਹਿਰਾਮ, ਹਰਬੰਸ ਲਾਲ ਪੱਪੂ, ਕੁਲਵੀਰ ਕੁਮਾਰ, ਸੰਦੀਪ ਕੁਮਾਰ, ਜੈ ਰਾਮ ਬਹਿਰਾਮ, ਬਿੰਦਾ ਭਗਤ ਬਹਿਰਾਮ, ਬਲਦੇਵ ਸਿੰਘ, ਸ਼ਮੀ ਬਹਿਰਾਮ, ਮੁਕੇਸ਼ ਕੁਮਾਰ, ਰਾਮ ਕ੍ਰਿਸ਼ਨ, ਜਸਪਾਲ ਜੱਸਾ, ਰਣਜੀਤ ਕੁਮਾਰ, ਸੱਤਾ ਬਹਿਰਾਮ, ਮਨੀ ਭੁੱਟਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਫੁੱਟਬਾਲ ਕਲੱਬ ਨੇ ਫੁੱਟਬਾਲ ਮੈਚ ਕਰਾਇਆ ਅਗਲੀ ਖ਼ਬਰ ਜਸਪ੍ਰੀਤ ਸਿੰਘ ਰੋਬੀ ਕੰਗ ਬਣਾਏ ਨਵਾਂਸ਼ਹਿਰ ਦੇ ਹਲਕਾ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।