01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਫੁੱਟਬਾਲ ਕਲੱਬ ਨੇ ਫੁੱਟਬਾਲ ਮੈਚ ਕਰਾਇਆ

ਅਜੀਤ ਡੈਸਕ 16-06-2026
ਬੰਗਾ, 15 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ਵਿਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਖੇਡ ਸਟੇਡੀਅਮ ਮਾਹਿਲ ਗਹਿਲਾ ਵਿਖੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ, ਲਾਡੀ ਮਾਹਿਲ, ਜਸਵੀਰ ਸਿੱਧੂ ਨੌਰਾ ਤੇ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਸੰਦੀਪ ਸਿੰਘ ਮਾਹਲ ਸਰਪੰਚ, ਪ੍ਰਿੰ. ਹਰਜੀਤ ਮਾਹਲ, ਤੇਜਿੰਦਰ ਮਾਹਲ, ਗੁਰਤੇਜ ਤੇਜੀ, ਨੈਸ਼ਨਲ ਐਥਲੀਟ ਬਹਾਦਰ ਸਿੰਘ, ਬਲਵਿੰਦਰ ਪੀਟਾ ਦੇ ਸਹਿਯੋਗ ਨਾਲ ਮਾਹਿਲਾ ਗਹਿਲਾ ਵਿਖੇ ਸ਼ਹੀਦ ਭਗਤ ਸਿੰਘ ਲੀਜੈਂਡ ਫੁੱਟਬਾਲ ਕਲੱਬ ਬਲਾਕ ਬੰਗਾ ਦੇ 41 ਖਿਡਾਰੀਆਂ ਦਾ ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਅੰਡਰ-17 ਖਿਡਾਰੀਆਂ ਨਾਲ ਰੋਮਾਂਚਕ ਫੁੱਟਬਾਲ ਮੈਚ ਕਰਵਾਇਆ ਗਿਆ। ਜਿਸ ਵਿਚ ਬੰਗਾ ਬਲਾਕ ਦੀ ਟੀਮ 3-1 ਨਾਲ਼ ਜੇਤੂ ਰਹੀ। ਇਸ ਮੈਚ ਤੋਂ ਪਹਿਲਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅੰਡਰ -14 ਵਰਗ ਦੇ ਖਿਡਾਰੀਆਂ ਦਾ ਮੈਚ ਕਰਵਾਇਆ। ਜਿਸ ਵਿਚ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਦਾ ਨੌਰਾ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨਾਲ ਬੇਹੱਦ ਸੰਘਰਸ਼ਸ਼ੀਲ ਤੇ ਫਸਵਾਂ ਮੈਚ ਖੇਡਿਆ ਗਿਆ, ਜੋ ਮਾਹਿਲ ਗਹਿਲਾਂ ਫੁੱਟਬਾਲ ਅਕੈਡਮੀ ਨੇ 2-1 ਦੇ ਗੋਲ ਨਾਲ ਜਿਤਿਆ। ਇਸ ਸੰਬੰਧੀ ਨੈਸ਼ਨਲ ਫੁੱਟਬਾਲਰ ਸਰਬਜੀਤ ਮੰਗੂਵਾਲ ਤੇ ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਕਾਬਲੀਅਤ, ਟੀਮ ਵਰਕ ਤੇ ਅਨੁਸ਼ਾਸਨ ਦਾ ਵਧੀਆ ਨਮੂਨਾ ਪੇਸ਼ ਕੀਤਾ। ਇਸ ਮੌਕੇ ਡਾ: ਗਿਆਨ ਚੰਦ ਪਾਠਕ ਸ਼ੇਖੂਪੁਰ ਬਖਲੌਰ, ਅਵਤਾਰ ਸਿੰਘ ਫੌਜੀ ਸਿੰਬਲ ਮਾਜਰਾ ਨੇੜੇ ਦੌਲਤਪੁਰ, ਗੁਰਦੀਪ ਭੱਟੀ ਨਵਾਂਸ਼ਹਿਰ, ਗੁਰਨਾਮ ਸਿੰਘ ਕਾਹਮਾ, ਭੁਪਿੰਦਰ ਭਿੰਦਾ ਜੀਂਦੋਵਾਲ, ਲਾਡੀ ਮਾਹਿਲ ਗਹਿਲਾ, ਜਸਵੀਰ ਸਿੱਧੂ ਨੌਰਾ, ਅਮਰਜੀਤ ਸਕੋਹਪੁਰ, ਤਰਸੇਮ ਸਲੋਹ, ਜਸਵੀਰ ਜੱਸੀ, ਸੰਦੀਪ ਟੀਪੂ ਸੂਰਾਪੁਰ, ਅਮਰਜੀਤ, ਰਾਜੇਸ਼ ਚੱਬੇਵਾਲ, ਕੁਲਵਿੰਦਰ ਸਿੰਘ ਕਾਕਾ ਜਗਤਪੁਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਨੈਤਿਕ ਆਧਾਰ 'ਤੇ ਦੇਣ ਅਸਤੀਫ਼ਾ-ਰੰਧਾਵਾ ਅਗਲੀ ਖ਼ਬਰ ਬਜ਼ੁਰਗਾਂ ਦੀ ਯਾਦ ’ਚ ਭੁੱਟਾ ਭਾਈਚਾਰੇ ਨੇ ਕਰਵਾਇਆ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।