27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ. ਮੋਰਿੰਡਾ ਵਲੋਂ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 17-06-2026
ਮੋਰਿੰਡਾ, 16 ਜੂਨ (ਤਰਲੋਚਨ ਸਿੰਘ)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ. ਮੋਰਿੰਡਾ ਵਲੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਚਲਾਕੀ ਦੀ ਅਗਵਾਈ ਹੇਠ ਐੱਸ.ਡੀ.ਐੱਮ. ਮੋਰਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਉਸਾਰੀ ਨਾਲ ਸਬੰਧਿਤ ਮਿਸਤਰੀਆਂ-ਮਜ਼ਦੂਰਾਂ ਦੀਆਂ ਰਜਿਸਟ੍ਰੇਸ਼ਨ ਕਰਨ, ਲੇਬਰ ਭਲਾਈ ਕੈਂਪ ਲਾਉਣ, ਮਜ਼ਦੂਰਾਂ ਦੇ ਪੈਨਸ਼ਨ, ਵਜ਼ੀਫੇ, ਮੈਡੀਕਲ ਕਲੇਮ ਕੇਸਾਂ ਸਮੇਤ ਲੇਬਰ ਚੌਂਕ ਵਿਚ ਪੀਣ ਵਾਲੇ ਪਾਣੀ, ਬਿਜਲੀ, ਬੈਂਚ ਆਦਿ ਦਾ ਪ੍ਰਬੰਧ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਲੇਬਰ ਦੀ ਮੁਫਤ ਰਜਿਸਟ੍ਰੇਸ਼ਨ ਕਰਨ, ਨਿਊ ਕਰਨ, ਲੇਬਰ ਚੌਂਕਾਂ ਵਿੱਚ ਬੁਨਿਆਦੀ ਸਹੂਲਤਾਂ ਦੇਣ ਸਬੰਧੀ ਫੈਸਲੇ ਕੀਤੇ ਗਏ ਸਨ। ਜਿਸਨੂੰ ਅਮ ਲੀ ਰੂਪ ਵਿਚ ਲਾਗੂ ਕਰਨ ਲਈ ਇਫਟੂ ਵਲੋਂ ਡਿਪਟੀ ਕਮਿਸ਼ਨ ਤੋਂ ਇਲਾਵਾ ਸਬ ਡਵੀਜ਼ਨਾਂ ਦੇ ਮੈਜਿਸਟਰੇਟਾਂ ਨੂੰ ਪੰਗ ਪੱਤਰ ਦਿੱਤੇ ਗਏ ਹਨ। ਬਲਾਕ ਮੋਰਿੰਡਾ ਸਮੇਤ ਹੋਰਨਾਂ ਬਲਾਕਾਂ ਵਿੱਚ ਸੈਂਕੜੇ ਪੈਨਸ਼ਨ ਦੇ ਕੇਸ ਭੇਜੇ ਜਾ ਚੁੱਕੇ ਹਨ ਪ੍ਰੰਤੂ ਅੱਜ ਤੱਕ ਇੱਕ ਵੀ ਮਜ਼ਦੂਰ ਨੂੰ ਪੈਨਸ਼ਨ ਨਹੀਂ ਲੱਗੀ। ਇਸ ਮੌਕੇ ਮੋਰਿੰਡਾ ਦੇ ਤਹਿਸੀਲਦਾਰ ਵਲੋਂ ਮੰਗ ਪੱਤਰ ਹਾਸਿਲ ਕੀਤਾ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਐੱਸ.ਡੀ.ਐੱਮ. ਮੋਰਿੰਡਾ ਨੂੰ ਦੇ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਸਿੰਘ ਬੰਗੀਆਂ, ਅਵਤਾਰ ਸਿੰਘ, ਰਣਵੀਰ ਸਿੰਘ ਸਰਹਾਣਾ, ਗੁਰਮੀਤ ਸਿੰਘ ਕਾਂਝਲਾ, ਨਿਰਮਲ ਸਿੰਘ ਮੋਰਿੰਡਾ, ਸੁਖਰਾਮ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਡਾ. ਬਾਲੀ ਨੇ ਕੀਤੀ ਵਿੱਤ ਮੰਤਰੀ ਚੀਮਾ ਨਾਲ ਮੁਲਾਕਾਤ ਅਗਲੀ ਖ਼ਬਰ ਐਸ.ਵਾਈ.ਐਲ. ਨੂੰ ਬੰਦ ਕਰਾਉਣ ਵਾਲੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਭਰਾ ਦਲਵੀਰ ਸਿੰਘ ਬੰਟੀ ਜਟਾਣਾ ਵਲੋਂ ਹਲਕਾ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।