28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮਸਲਾ ਪੀ. ਐਨ. ਜੀ. ਗੈਸ ਕੁਨੈਕਸ਼ਨ ਸਥਾਪਿਤ ਕਰਨ ਦਾ

ਅਜੀਤ ਡੈਸਕ 01-07-2026
ਨੰਗਲ, 30 ਜੂਨ (ਪ੍ਰੀਤਮ ਸਿੰਘ ਬਰਾਰੀ)-ਘਰੇਲੂ ਪੀ.ਐਨ.ਜੀ. ਗੈਸ ਕੁਨੈਕਸ਼ਨ ਇਲਾਕੇ ਵਿਚ ਸਥਾਪਤ ਕਰਨ ਦੀ ਮੰਗ ਨੂੰ ਲੈ ਕੇ, ਗੋਵਰਧਨ ਸੋਨੀ (ਜੀਡੀ) ਨੇ ਭਾਜਪਾ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਰਾਹੀਂ ਕੇਂਦਰੀ ਪੈਟਰੋਲੀਅਮ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਹੈ। ਭਾਜਪਾ ਆਗੂ ਗੋਵਰਧਨ ਸੋਨੀ (ਜੀਡੀ) ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੂੰ ਪੱਤਰ ਲਿਖ ਕੇ ਨੰਗਲ ਅਤੇ ਆਸ ਪਾਸ ਦੇ ਖੇਤਰਾਂ ਵਿਚ ਘਰੇਲੂ ਪਾਈਪ ਵਾਲੇ ਕੁਦਰਤੀ ਗੈਸ (ਪੀ.ਐਨ.ਜੀ.) ਕੁਨੈਕਸ਼ਨ ਤੁਰੰਤ ਸਥਾਪਤ ਕਰਨ ਦੀ ਮੰਗ ਕੀਤੀ ਹੈ। ਸੋਨੀ ਨੇ ਕਿਹਾ ਕਿ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਖੇਤਰਾਂ ਵਿਚ ਬੀ.ਪੀ.ਸੀ.ਐਲ. ਗੈਸ ਪਾਈਪ-ਲਾਈਨਾਂ ਦੀ ਉਪਲਬਧਤਾ ਦੇ ਬਾਵਜੂਦ, ਘਰੇਲੂ ਪੀ.ਐਨ.ਜੀ. ਕੁਨੈਕਸ਼ਨ ਅੱਜ ਤੱਕ ਸਥਾਪਤ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਦੇ ਹਜ਼ਾਰਾਂ ਪਰਿਵਾਰ ਇਸ ਮਹੱਤਵਪੂਰਨ ਸਹੂਲਤ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਪੱਤਰ ਵਿਚ ਕਿਹਾ ਕਿ ਘਰੇਲੂ ਪੀ.ਐਨ.ਜੀ. ਕੁਨੈਕਸ਼ਨ ਸਥਾਪਤ ਕਰਨ ਨਾਲ ਜਨਤਾ ਨੂੰ ਸਾਫ਼, ਸੁਰੱਖਿਅਤ ਅਤੇ ਸੁਵਿਧਾਜਨਕ ਬਾਲਣ ਮਿਲੇਗਾ। ਇਹ ਐਲ.ਪੀ.ਜੀ. ਸਿਲੰਡਰਾਂ ‘ਤੇ ਨਿਰਭਰਤਾ ਨੂੰ ਵੀ ਘਟਾਏਗਾ, ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰੇਗਾ ਅਤੇ ਨਾਗਰਿਕਾਂ ਨੂੰ ਕਿਫ਼ਾਇਤੀ ਅਤੇ ਨਿਰਵਿਘਨ ਗੈਸ ਸਪਲਾਈ ਪ੍ਰਦਾਨ ਕਰੇਗਾ। ਗੋਵਰਧਨ ਸੋਨੀ ਨੇ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਜਨਤਕ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਖੇਤਰਾਂ ਵਿਚ ਘਰੇਲੂ ਪੀ.ਐਨ.ਜੀ. ਗੈਸ ਕੁਨੈਕਸ਼ਨ ਸ਼ੁਰੂ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ, ਤਾਂ ਜੋ ਇਲਾਕੇ ਦੇ ਲੋਕ ਇਸ ਆਧੁਨਿਕ ਅਤੇ ਉਪਯੋਗੀ ਸਹੂਲਤ ਦਾ ਲਾਭ ਜਲਦੀ ਤੋਂ ਜਲਦੀ ਲੈ ਸਕਣ।
ਪਿਛਲੀ ਖ਼ਬਰ ਸਵ. ਨਰਿੰਦਰ ਸਿੰਘ ਸਿੱਟਾ ਦੀ ਯਾਦ ਵਿਚ ਕਰਵਾਇਆ ਕ੍ਰਿਕਟ ਟੂਰਨਾਮੈਂਟ ਅਗਲੀ ਖ਼ਬਰ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਦਰਸ਼ਨ ਸਿੰਘ ਰਾਏ ਦੇ ਭਰਾ ਅਮਰੀਕ ਸਿੰਘ ਦਾ ਦਿਹਾਂਤ-ਅੰਤਿਮ ਸੰਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।