09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਿੰਡ ਸਿੰਘਪੁਰਾ ਵਿਚ ਐੱਸ.ਆਈ.ਆਰ ਦਾ ਕੰਮ ਜੰਗੀ ਪੱਧਰ ’ਤੇ ਜਾਰੀ

ਅਜੀਤ ਡੈਸਕ 06-07-2026
ਘਨੌਲੀ, 5 ਜੁਲਾਈ (ਜਸਵੀਰ ਸਿੰਘ ਸੈਣੀ)-ਰੂਪਨਗਰ ਬਲਾਕ ਵਿਚ ਵਿਸ਼ੇਸ਼ ਗਹਿਰਾਈ ਸੁਧਾਈ (ਐੱਸ.ਆਈ.ਆਰ) ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਵੱਖ-ਵੱਖ ਬਲਾਕ ਨੋਡਲ ਅਫ਼ਸਰ ਬਹੁਤ ਹੀ ਤਨਦੇਹੀ ਨਾਲ ਐੱਸ.ਆਈ.ਆਰ ਦਾ ਕੰਮ ਮੁਕੰਮਲ ਕਰਵਾਉਣ ਲਈ ਜੁਟੇ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਸੁਪਰਵਾਈਜ਼ਰ ਵਿਸ਼ਾਲ ਕੁਮਾਰ ਗੁਪਤਾ ਨੇ ਅਲੱਗ-ਅਲੱਗ ਥਾਵਾਂ ਦਾ ਨਿਰੀਖਣ ਕਰਦੇ ਹੋਇਆਂ ਦੱਸਿਆ ਕਿ ਉਨ੍ਹਾਂ ਕੋਲ ਦਸ ਬੂਥ ਹਨ ਜਿਸ ਵਿਚ ਪਿੰਡ ਸਿੰਘਪੁਰਾ, ਥਲੀ ਖ਼ੁਰਦ , ਥਲੀ ਕਲਾਂ, ਨੂਹੋਂ, ਰਤਨਪੂਰਾ, ਦਬੁਰਜੀ, ਗੁੰਨੋ ਮਾਜਰਾ, ਪਤਿਆਲਾ, ਚੱਕ ਢੇਰਾ ਆਦਿ ਸ਼ਾਮਿਲ ਹਨ। ਜਿਸ ਵਿਚ ਬੀ.ਐੱਲ.ਓ ਵਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ। ਪਿੰਡ ਸਿੰਘਪੁਰਾ ਦੇ ਸਰਪੰਚ ਜਸਵਿੰਦਰ ਕੌਰ ਅਤੇ ਗ੍ਰਾਮ ਪੰਚਾਇਤ ਵਲੋਂ ਵੀ ਐੱਸ.ਆਈ.ਆਰ ਦੇ ਕੰਮ ਵਿਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਪਿੰਡ ਵਾਸੀਆਂ ਨੂੰ ਸਮੇਂ-ਸਮੇਂ ਸਿਰ ਪਾਸਪੋਰਟ ਸਾਈਜ਼ ਫ਼ੋਟੋਆਂ ਪਹਿਲਾਂ ਤੋਂ ਹੀ ਬਣਵਾ ਕੇ ਰੱਖਣ ਬੀ.ਐੱਲ.ਓ ਦਾ ਪੂਰਾ ਸਹਿਯੋਗ ਕਰਨ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਤਾਂ ਜੋ ਐੱਸ.ਆਈ.ਆਰ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਬੀ.ਐਲ.ਏ. ਭਾਗ ਸਿੰਘ , ਬੀ.ਐਲ.ਏ. ਮਨਜੀਤ ਸਿੰਘ , ਹਰਬੰਸ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਲੋੜਵੰਦ ਸੇਵਾ ਮਿਸ਼ਨ ਨੇ ਪੀ.ਜੀ.ਆਈ. ਲੰਗਰ ਸੇਵਾ ਲਈ 113ਵੀਂ ਲੰਗਰ ਸੇਵਾ ਭੇਜੀ ਅਗਲੀ ਖ਼ਬਰ ਗ੍ਰਾਮ ਪੰਚਾਇਤ ਸਿੰਘ ਪੁਰ ਵਿਚ ਕਰੋੜਾਂ ਦੇ ਵਿਕਾਸ ਕਾਰਜਾਂ ਨਾਲ ਬਦਲ ਰਹੀ ਪਿੰਡ ਦੀ ਤਸਵੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।