24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਨੰਗਲ ਡੈਮ ਰੇਲਵੇ ਸਟੇਸ਼ਨ ’ਤੇ ਬੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਜਲਦ ਰੁਕਣੀ ਹੋਵੇਗੀ ਸ਼ੁਰੂ- ਡਾ. ਸੁਭਾਸ਼ ਸ਼ਰਮਾ

ਅਜੀਤ ਡੈਸਕ 09-07-2026
ਨੰਗਲ, 8 ਜੁਲਾਈ- (ਪ੍ਰੀਤਮ ਸਿੰਘ ਬਰਾਰੀ)-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਨੰਗਲ ਡੈਮ ਰੇਲਵੇ ਸਟੇਸ਼ਨ ਉੱਤੇ “ਬੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ” ਰੁਕਣ ਲਈ ਲਿਖਤੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦ ਹੀ ਬੰਦੇ ਭਾਰਤ ਰੇਲ ਗੱਡੀ ਨੰਗਲ ਡੈਮ ਰੇਲਵੇ ਸਟੇਸ਼ਨ ਉੱਤੇ ਰੁਕਣੀ ਸ਼ੁਰੂ ਹੋ ਜਾਵੇਗੀl ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵਲੋਂ ਕੀਤਾ ਗਿਆ lਉਹਨਾਂ ਆਖਿਆ ਕਿ 15 ਜੂਨ 2026 ਨੂੰ ਉਨਾਂ ਵਲੋਂ ਇਕ ਮੰਗ ਪੱਤਰ ਉਕਤ ਰੇਲ ਗੱਡੀ ਨੰਗਲ ਡੈਮ ਰੇਲਵੇ ਸਟੇਸ਼ਨ ’ਤੇ ਰੁਕਵਾਉਣ ਲਈ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਸੌਂਪਿਆ ਗਿਆ ਸੀ, ਜਿਸ ਮਗਰੋਂ ਕੇਂਦਰੀ ਮੰਤਰੀ ਵਲੋਂ ਤੁਰੰਤ ਐਕਸ਼ਨ ਕਰਦਿਆਂ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਬਣਦੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ । ਡਾਕਟਰ ਸੁਭਾਸ਼ ਸ਼ਰਮਾ ਨੇ ਆਖਿਆ ਕਿ ਅੱਜ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਜਾਰੀ ਪੱਤਰ ਅਨੁਸਾਰ ਗੱਡੀ ਨੰਬਰ 22447 /22448 ਨਵੀਂ ਦਿੱਲੀ- ਅੰਬ - ਅੰਦੋਰਾ ਬੰਦੇ ਭਾਰਤ ਐਕਸਪ੍ਰੈਸ ਦਾ ਨੰਗਲ ਡੈਮ ਵਿਖੇ ਠਹਿਰਾਓ ਮਨਜ਼ੂਰ ਕਰ ਦਿੱਤਾ ਗਿਆ ਹੈ। ਡਾਕਟਰ ਸ਼ਰਮਾ ਨੇ ਕਿਹਾ ਕਿ ਕੇਂਦਰੀ ਰੇਲ ਮੰਤਰੀ ਵਲੋਂ ਉਨ੍ਹਾਂ ਨੂੰ ਇਹ ਜਾਣਕਾਰੀ ਲਿਖਤੀ ਤੌਰ ਤੇ ਭੇਜ ਕੇ ਸੂਚਨਾ ਦਿੱਤੀ ਗਈ ਹੈ। ਇਸ ਫੈਸਲੇ ਦਾ ਹਲਕੇ ਦੇ ਭਾਜਪਾ ਆਗੂਆਂ ਡਾਕਟਰ ਪਰਮਿੰਦਰ ਸ਼ਰਮਾ ਹਲਕਾ ਜਨ ਪ੍ਰਤੀਨਿਧ ਜਤਿੰਦਰ ਸਿੰਘ ਅਠਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ, ਭਾਜਪਾ ਮੰਡਲ ਭਾਜਪਾ ਪ੍ਰਧਾਨ ਠੇਕੇਦਾਰ ਹਰਮਨਜੀਤ ਸਿੰਘ ਪ੍ਰਿੰਸ, ਰਾਕੇਸ਼ ਸ਼ਰਮਾ ਪਿੰਕੀ ਸਾਬਕਾ ਪ੍ਰਧਾਨ ਨਗਰ ਕੌਂਸਲ, ਬ੍ਰਾਹਮਣ ਸਭਾ ਦੇ ਸਰਗਰਮ ਨੇਤਾ ਰਮਨ ਸ਼ਰਮਾ ਮੋਨੀ, ਮੈਡਮ ਅਲਕਾ ਐਰੀ, ਸੁਭਾਸ਼ ਐਰੀ, ਵਿਵੇਕ ਸ਼ਰਮਾ, ਬਾਬੂ ਅਨਿਲ ਸ਼ਰਮਾ, ਕਰਨ ਮੈਹਣ ਆਦਿ ਵਲੋਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਦੀ ਚੋਣ ਲਈ ਰੱਖੀ ਮੀਟਿੰਗ ਹੋਈ ਮੁਲਤਵੀ ਅਗਲੀ ਖ਼ਬਰ ਵਿਕਾਸ ਪੱਖੋਂ ਮੁਹਾਲੀ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਵਾਂਗੇ-ਕੁਲਵੰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।