ਘਨੌਲੀ, 18 ਜੁਲਾਈ (ਜਸਵੀਰ ਸਿੰਘ ਸੈਣੀ)-ਕੌਮੀ ਮਾਰਗ 205 ਤੇ ਘਨੌਲੀ ਅਤੇ ਭਰਤਗੜ੍ਹ ਦਰਮਿਆਨ ਵਾਪਰਦੇ ਸੜਕ ਹਾਦਸਿਆਂ ਨੂੰ ਠੱਲ੍ਹਣ ਲਈ ਘਨੌਲੀ ਬੈਰੀਅਰ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਜ ਸੇਵੀ ਸਰਬਜੀਤ ਸਿੰਘ ਸਰਬਾ ਦੀ ਦੇਖ ਰੇਖ ਅਧੀਨ ਘਨੌਲੀ ਬੈਰੀਅਰ ’ਤੇ ਕਰਵਾਏ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। ਸਮਾਗਮ ਦੌਰਾਨ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵੱਜੋਂ ਤੇ ਬਲਾਕ ਪ੍ਰਧਾਨ ਡਾ. ਜਤਿੰਦਰ ਘਨੌਲਾ, ਸਰਪੰਚ ਵਰਿੰਦਰ ਸਿੰਘ ਭੋਗਲ ਥਲੀ ਕਲਾਂ, ਸਰਪੰਚ ਕੁਲਦੀਪ ਸਿੰਘ ਘਨੌਲੀ, ਪੰਚ ਜਗਦੀਪ ਸਿੰੰਘ ਥਲੀ ਕਲਾਂ ਤੇ ਤਰਲੋਚਨ ਸਿੰਘ ਟਿੰਕਾ, ਆਪ ਆਗੂ ਅਮਰਾਓ ਸਿੰਘ, ਗੁਰਜੋਤ ਸਿੰਘ ਮੋਹਾਲੀ ਬਲਾਕ ਅਫ਼ਸਰ ਵਣ ਵਿਭਾਗ ਰੂਪਨਗਰ, ਡਾ. ਬਿੰੰਦੂ ਇੰਦਰਪੁਰਾ ਆਦਿ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਹਲਕਾ ਵਿਧਾਇਕ ਤੇ ਵਣ ਵਿਭਾਗ ਵਲੋਂ ਇੱਕ ਬੂਟਾ ਲਗਾ ਕੇ ਵਣ ਮਹਾਂ ਉਤਸਵ ਦੀ ਸ਼ੁਰੂਆਤ ਵੀ ਕੀਤੀ ਗਈ। ਸਮਾਗਮ ਨੂੰ ਸਫਲ ਬਣਾਉਣ ਵਿਚ ਸਰਬਜੀਤ ਸਿੰਘ ਸਰਬਾ ਤੋਂ ਇਲਾਵਾ ਗੁਰਪ੍ਰੀਤ ਸਿੰਘ ਆਲੋਵਾਲ, ਗੋਬਿੰੰਦਾ ਘਨੌਲੀ, ਜਸਪ੍ਰੀਤ ਸਿੰਘ ਕਾਲਾ, ਨਰਿੰਦਰ ਸਿੰਘ ਨਿੰਦੀ ਮਕੌੜੀ, ਗਣੇਸ਼ ਜਗਾਤਖਾਨਾ, ਨੰਦ ਕਿਸ਼ੋਰ, ਤਾਰੀ ਰੂਪਨਗਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।