03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਡਿਜੀਟਲ ਲਿਟਰੇਸੀ ਵਰਕਸ਼ਾਪ

ਅਜੀਤ ਡੈਸਕ 30-07-2026
ਮੋਰਿੰਡਾ, 29 ਜੁਲਾਈ (ਤਰਲੋਚਨ ਸਿੰਘ ਕੰਗ)-ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਨੋਡਲ ਏਜੰਸੀ ਹੈਲਪ ਏਜ ਇੰਡੀਆ ਵਲੋਂ ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਦੇ ਸਹਿਯੋਗ ਨਾਲ ਡਿਜੀਟਲ ਲਿਟਰੇਸੀ ਵਰਕਸ਼ਾਪ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਦੱਸਿਆ ਕਿ ਵਰਕਸ਼ਾਪ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਕਲਸੀ ਦੇ ਸਦੀਵੀ ਵਿਛੋੜੇ ਕਾਰਨ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਵਰਕਸ਼ਾਪ ਦੌਰਾਨ ਨੋਡਲ ਏਜੰਸੀ ਦੇ ਕੋਆਰਡੀਨੇਟਰ ਰਾਜੂ ਸਿੰਘ ਨੇ ਦੱਸਿਆ ਕਿ ਚਾਲੂ ਵਰ੍ਹੇ ਦੌਰਾਨ, ਪਿਛਲੇ ਸਾਲ ਦੇ ਮੁਕਾਬਲੇ ਬੈਂਕਾਂ ਵਿਚ ਧੋਖਾਧੜੀ ਦੇ ਕੇਸਾਂ ਵਿਚ 146 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਡਿਜੀਟਲ ਲਿਟਰੇਸੀ ਦੀ ਘਾਟ ਕਾਰਨ ਬੈਂਕਿੰਗ ਫਰਾਡ ਅਤੇ ਐਸ.ਐਮ.ਐਸ. ਸਕੈਮ ਹੋ ਰਹੇ ਹਨ। ਉਨ੍ਹਾਂ ਵੀਡੀਓ ਪ੍ਰੋਗਰਾਮਾਂ ਦੇ ਜ਼ਰੀਏ ਓ.ਟੀ.ਪੀ., ਲਿੰਕ, ਫ਼ਰਜ਼ੀ ਵੈੱਬਸਾਈਟਾਂ, ਸਕੈਨਰ, ਵਟਸਐਪ ਕਾਲਿੰਗ, ਵੀਡੀਓ ਕਾਲਿੰਗ ਅਤੇ ਏ.ਟੀ.ਐਮ. ਆਦਿ ਦੀ ਵਰਤੋਂ ਕਰਦਿਆਂ ਵਿਸ਼ੇਸ਼ ਸਾਵਧਾਨੀਆਂ ਰੱਖਣ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲ ਦੇ ਕਾਨੂੰਨੀ ਸਲਾਹਕਾਰ ਕਰਨਲ ਮਲਕੀਤ ਸਿੰਘ, ਗੁਰਦੇਵ ਸਿੰਘ ਤੂਰ, ਪ੍ਰਮਾਤਮਾ ਸਿੰਘ ਢੀਂਡਸਾ, ਦਵਿੰਦਰ ਸਿੰਘ ਧਾਲੀਵਾਲ, ਜਗਦੀਸ਼ ਕੁਮਾਰ ਵਰਮਾ, ਹਰਵਿੰਦਰ ਸਿੰਘ ਸਿੱਧੂ, ਪ੍ਰੋ. ਆਰ.ਸੀ. ਢੰਡ, ਚਰਨਜੀਤ ਸ਼ਰਮਾ, ਰਜਿੰਦਰ ਸਿੰਘ ਓਇੰਦ ਸਾਬਕਾ ਬੈਂਕ ਅਧਿਕਾਰੀ, ਮਾਸਟਰ ਚੌਧਰੀ ਕੌਰ ਚੰਦ, ਸ਼ੇਰ ਸਿੰਘ ਸੰਧੂ, ਸੁੱਚਾ ਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਵਿਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਅਗਲੀ ਖ਼ਬਰ ਪੀ.ਐਮ. ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਖੇਡਾਂ ਦੌਰਾਨ ਚੱਲ ਰਹੇ ਵਾਲੀਬਾਲ ਦੇ ਫਸਵੇਂ ਮੁਕਾਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।