03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਵਿਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ

ਅਜੀਤ ਡੈਸਕ 30-07-2026
ਸ੍ਰੀ ਚਮਕੌਰ ਸਾਹਿਬ, 29 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਸਬ ਡਵੀਜਨਲ ਹਸਪਤਾਲ ਵਿਚ ਅੱਜ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਐਸ. ਐਮ. ਓ. ਡਾ. ਗੋਬਿੰਦ ਟੰਡਨ ਦੀ ਅਗਵਾਈ ਹੇਠ ਮਨਾਏ ਵਿਸ਼ਵ ਹੈਪੇਟਾਈਟਿਸ ਦਿਵਸ ਮੌਕੇ ਬੀ.ਈ.ਈ. ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਹੈਪੇਟਾਈਟਿਸ ਜਿਗਰ (ਲੀਵਰ) ਨਾਲ ਸੰਬੰਧਿਤ ਇੱਕ ਗੰਭੀਰ ਬਿਮਾਰੀ ਹੈ ਜੋ ਮੁੱਖ ਤੌਰ ’ਤੇ ਹੈਪੇਟਾਈਟਿਸ ਏ.ਬੀ.ਸੀ.ਡੀ. ਅਤੇ ਈ ਕਿਸਮਾਂ ਵਿਚ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਏ ਅਤੇ ਈ ਆਮ ਤੌਰ ‘ਤੇ ਦੂਸ਼ਿਤ ਖਾਣ-ਪੀਣ ਅਤੇ ਗੰਦੇ ਪਾਣੀ ਰਾਹੀਂ ਫੈਲਦੇ ਹਨ, ਜਦਕਿ ਹੈਪੇਟਾਈਟਿਸ ਬੀ.ਸੀ. ਅਤੇ ਡੀ. ਸੰਕਰਮਿਤ ਖੂਨ, ਅਸੁਰੱਖਿਅਤ ਸੂਈਆਂ, ਸੰਕਰਮਿਤ ਮੈਡੀਕਲ ਉਪਕਰਨਾਂ, ਅਸੁਰੱਖਿਅਤ ਯੌਨ ਸੰਬੰਧਾਂ ਜਾਂ ਸੰਕਰਮਿਤ ਮਾਂ ਤੋਂ ਬੱਚੇ ਤੱਕ ਫੈਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਆਮ ਲੱਛਣਾਂ ਵਿਚ ਬੁਖਾਰ, ਥਕਾਵਟ, ਭੁੱਖ ਘੱਟ ਲੱਗਣਾ, ਮਤਲੀ ਜਾਂ ਉਲਟੀ, ਪੇਟ ਦਰਦ, ਅੱਖਾਂ ਅਤੇ ਚਮੜੀ ਦਾ ਪੀਲਾ ਪੈ ਜਾਣਾ (ਪੀਲੀਆ), ਗੂੜ੍ਹੇ ਰੰਗ ਦਾ ਪਿਸ਼ਾਬ ਅਤੇ ਫਿੱਕੇ ਰੰਗ ਦਾ ਮਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਨਜ਼ਰ ਆਉਣ ’ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ। ਹੈਪੇਟਾਈਟਿਸ ਤੋਂ ਬਚਾਅ ਲਈ ਸਾਫ਼-ਸੁਥਰਾ ਭੋਜਨ ਅਤੇ ਸ਼ੁੱਧ ਪਾਣੀ ਦੀ ਵਰਤੋਂ ਕਰਨੀ, ਹੱਥਾਂ ਦੀ ਸਫ਼ਾਈ ਰੱਖਣੀ, ਹਮੇਸ਼ਾਂ ਨਵੀਆਂ ਜਾਂ ਸਟਰਲਾਈਜ਼ ਕੀਤੀਆਂ ਸੂਈਆਂ ਦੀ ਵਰਤੋਂ ਕਰਨੀ, ਸੁਰੱਖਿਅਤ ਖੂਨ ਹੀ ਚੜ੍ਹਵਾਉਣਾ ਅਤੇ ਹੈਪੇਟਾਈਟਿਸ-ਬੀ ਦਾ ਟੀਕਾਕਰਨ ਜ਼ਰੂਰ ਕਰਵਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਿਸ ਬੀ ਅਤੇ ਸੀ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਗੰਭੀਰ ਪੇਚੀਦਗੀਆਂ ਜਿਵੇਂ ਕਿ ਲੀਵਰ ਸਿਰੋਸਿਸ ਅਤੇ ਲੀਵਰ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਮੌਕੇ ਐਮ.ਐਲ.ਟੀ ਹਰਜਿੰਦਰ ਕੌਰ, ਪਰਮਿੰਦਰ ਸਿੰਘ, ਸਟਾਫ਼ ਨਰਸ ਅਜੇ ਕੁਮਾਰ, ਕਮਲਜੀਤ ਕੌਰ, ਅਰਸ਼ਦੀਪ ਕੌਰ ਐਕਸ-ਰੇ ਟੈਕਨੀਸ਼ੀਅਨ ਅਤੇ ਹੋਰ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਯੂਥ ਕਾਂਗਰਸ ਲੋਕਾਂ ਦੀ ਆਵਾਜ਼ ਲਗਾਤਾਰ ਬੁਲੰਦ ਕਰ ਰਹੀ ਹੈ-ਪ੍ਰਧਾਨ ਸ਼ੁਭਮ ਸ਼ਰਮਾ ਅਗਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਡਿਜੀਟਲ ਲਿਟਰੇਸੀ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।