03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਤਨਖ਼ਾਹ ਕਮਿਸ਼ਨ ਦੇ ਬਕਾਏ ਦੇ ਬਿੱਲ ਨਾ ਭੇਜਣ ਦਾ ਜੀ. ਟੀ. ਯੂ. ਵਲੋਂ ਸਖ਼ਤ ਨੋਟਿਸ

ਅਜੀਤ ਡੈਸਕ 30-07-2026
ਸ੍ਰੀ ਚਮਕੌਰ ਸਾਹਿਬ, 29 ਜੁਲਾਈ(ਜਗਮੋਹਣ ਸਿੰਘ ਨਾਰੰਗ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕਈ ਸਕੂਲਾਂ ਅਤੇ ਪ੍ਰਾਇਮਰੀ ਵਿਚ ਕਈ ਬਲਾਕਾਂ ਵਲੋਂ ਤਨਖਾਹ ਕਮਿਸ਼ਨ ਦੇ ਬਕਾਏ ਦੇ ਬਿਲ ਨਾ ਭੇਜਣ ਦਾ ਸਖਤ ਨੋਟਿਸ ਲਿਆ ਹੈ। ਇਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਜਨਰਲ ਸਕੱਤਰ ਧਰਮਿੰਦਰ ਸਿੰਘ ਭੰਗੂ ਅਤੇ ਸਿਮਰਨਜੀਤ ਸਿੰਘ ਰੱਕੜ ਨੇ ਕਿਹਾ ਹੈ ਕਿ ਤਨਖਾਹ ਕਮਿਸ਼ਨ ਦੇ ਬਕਾਏ ਪਹਿਲਾਂ ਹੀ ਬਹੁਤ ਪੱਛੜ ਕੇ ਮਿਲ ਰਹੇ ਹਨ ਅਤੇ ਯਕਮੁਸ਼ਤ ਅਦਾਇਗੀ ਦੀ ਜਗ੍ਹਾ ਸਰਕਾਰ ਕਿਸ਼ਤਾਂ ਵਿਚ ਇਹਨਾਂ ਦੀ ਅਦਾਇਗੀ ਕਰ ਰਹੀ ਹੈ। ਪਰ ਸੈਕੰਡਰੀ ਵਿਭਾਗ ਦੇ ਕੁੱਝ ਸਕੂਲਾਂ ਅਤੇ ਪ੍ਰਾਇਮਰੀ ਦੇ ਕੁੱਝ ਬਲਾਕਾਂ ਵਲੋਂ ਅਜੇ ਤੱਕ ਇਨ੍ਹਾਂ ਬਕਾਇਆਂ ਦੇ ਬਿਲ ਤਿਆਰ ਕਰਕੇ ਅਦਾਇਗੀ ਲਈ ਖਜ਼ਾਨਾ ਦਫ਼ਤਰਾਂ ਨੂੰ ਭੇਜੇ ਹੀ ਨਹੀਂ ਗਏ। ਜਿਸ ਕਾਰਨ ਉਨ੍ਹਾਂ ਸਕੂਲਾਂ ਦੇ ਅਤੇ ਬਲਾਕਾਂ ਦੇ ਅਧਿਆਪਕ ਤਨਖ਼ਾਹ ਕਮਿਸ਼ਨ ਦੇ ਬਕਾਏ ਤੋਂ ਵਾਂਝੇ ਹਨ। ਅਧਿਆਪਕ ਆਗੂਆਂ ਨੇ ਅਜਿਹੇ ਵਰਤਾਰੇ ਤੇ ਸਖਤ ਰੋਸ ਜਾਹਰ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਹ ਨਿੱਜੀ ਪਹਿਲ ਕਦਮੀ ਕਰਦੇ ਹੋਏ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਵਾਉਣ। ਜੇਕਰ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੱਕ ਅਧਿਆਪਕਾਂ ਨੂੰ ਤਨਖਾਹ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਨਾ ਹੋਈ ਤਾਂ ਜਥੇਬੰਦੀ ਸੰਘਰਸ਼ ਦੀ ਰੂਪ ਰੇਖਾ ਉਲੀਕੇਗੀ। ਇਸ ਮੌਕੇ ਕੁਲਬੀਰ ਸਿੰਘ ਕੰਧੋਲਾ, ਗੁਰਪ੍ਰੀਤ ਸਿੰਘ ਹੀਰਾ, ਅਵਨੀਤ ਚੱਢਾ, ਗੁਰਚਰਨ ਆਲੋਵਾਲ, ਅਵਤਾਰ ਸਿੰਘ ਜਵੰਧਾ, ਕੁਲਦੀਪ ਸਿੰਘ ਗਿੱਲ, ਹਰਮੇਸ਼ ਸੈਣੀ, ਕੇਸਰ ਸਿੰਘ ਲੈਹਿੜੀਆਂ, ਮਹਿੰਦਰ ਪਾਲ ਸਿੰਘ ਖੇੜੀ, ਰਾਜਵੀਰ ਸਿੰਘ ਚੌਂਤਾ, ਦਲਜੀਤ ਸਿੰਘ ਜਟਾਣਾ, ਸਤੀਸ਼ ਕੁਮਾਰ, ਲਖਵਿੰਦਰ ਸਿੰਘ ਲੁਠੇੜੀ, ਦਵਿੰਦਰ ਸਿੰਘ ਸਮਾਣਾ, ਇਕਬਾਲ ਸਿੰਘ ਹਫਿਜਾਬਾਦ, ਗੁਰਦੀਪ ਸਿੰਘ ਖਾਬੜਾ, ਅੰਮ੍ਰਿਤ ਸੈਣੀ ਨੰਗਲ, ਯੁੱਧਵੀਰ ਨੰਗਲ ਆਦਿ ਸਮੇਤ ਜੀਟੀਯੂ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜੰਗਲ ਵਲੋਂ ਆ ਰਿਹਾ ਬਰਸਾਤੀ ਪਾਣੀ ਸਰਕਾਰੀ ਸੜਕ ਲਈ ਬਣਿਆ ਵੱਡਾ ਖ਼ਤਰਾ ਅਗਲੀ ਖ਼ਬਰ ਨੂਰਪੁਰ ਖੁਰਦ ਸਕੂਲ ਵਿਖੇ ਬੱਚਿਆਂ ਨੂੰ ਲੂ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਅ ਲਈ ਓ.ਆਰ.ਐਸ. ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।