08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਸੇਵਕਾਂ ਨੂੰ ਪੰਜਾਬ ਸਰਕਾਰ ਪੱਕਾ ਰੁਜ਼ਗਾਰ ਦੇਵੇ- ਚੌਂਤਾ

ਅਜੀਤ ਡੈਸਕ 31-07-2026
ਨੂਰਪੁਰ ਬੇਦੀ, 30 ਜੁਲਾਈ (ਵਿੰਦਰਪਾਲ ਝਾਂਡੀਆਂ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਜਗਮੋਹਨ ਸਿੰਘ ਚੌਂਤਾ, ਕਨਵੀਨਰ ਮਨਦੀਪ ਕੁਮਾਰ ਸਰਥਲੀ, ਜਥੇਬੰਦਕ ਸਕੱਤਰ ਗੁਰਿੰਦਰ ਸਿੰਘ ਬੜਾ ਪਿੰਡ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਔਲਖ ਨੇ ਸਾਂਝੇ ਬਿਆਨ ਰਾਹੀ ਕਿਹਾ ਕਿ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦਾ ਗੌਰਮਿੰਟ ਸਕੂਲ ਟੀਚਰ ਯੂਨੀਅਨ ਵਲੋਂ ਡਟਵਾਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ । ਉਨਾਂ ਨੇ ਕਿਹਾ ਕਿ ਸਾਡੀ ਜਥੇਬੰਦੀ ਪੂਰਨ ਤੌਰ ‘ਤੇ ਹਰ ਤਰਾਂ ਨਾਲ ਸਮਰਥਨ ਕਰਦੀ ਹੈ, ਕਿਉਂਕਿ ਪੰਜਾਬ ਸਰਕਾਰ ਵਲੋਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ । ਜਥੇਬੰਦੀ ਵਲੋਂ ਪਿਛਲੇ ਦਿਨੀ ਸਮਰਾਲਾ ਵਿਖੇ ਸਫ਼ਾਈ ਸੇਵਕਾਂ ਤੇ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਜ਼ੋਰਦਾਰ ਨਿਖੇਧੀ ਕੀਤੀ । ਉਨਾਂ ਨੇ ਕਿਹਾ ਕਿ ਸਫ਼ਾਈ ਸੇਵਕ ਜਿਹੜੇ ਕਿ ਸਾਰੇ ਸ਼ਹਿਰਾਂ ਦਾ ਗੰਦ ਚੁੱਕਦੇ ਨੇ ਅਤੇ ਗਟਰ ਸਾਫ਼ ਕਰਦੇ ਨੇ ਜਿਨ੍ਹਾਂ ਦੀ ਗਟਰ ਸਾਫ਼ ਕਰਦੇ ਸਮੇਂ ਮੌਤਾਂ ਵੀ ਹੋ ਜਾਂਦੀਆਂ ਹਨ। ਜਿਨ੍ਹਾਂ ਦਾ ਕੰਮ ਬਹੁਤ ਹੀ ਮਿਹਨਤ ਅਤੇ ਮਸ਼ੱਕਤ ਦਾ ਹੈ , ਉਨਾਂ ਤੋਂ ਪੰਜਾਬ ਸਰਕਾਰ ਅੱਠ- ਦਸ ਹਜ਼ਾਰ ਰੁਪਏ ਤੇ ਕੰਮ ਕਰਵਾਉਂਦੀ ਹੈ। ਅਸੀਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਬਣਦਾ ਸੰਵਿਧਾਨਕ ਹੱਕ ਦੇ ਕੇ ਪੱਕਾ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।
ਪਿਛਲੀ ਖ਼ਬਰ ਬੀ. ਬੀ. ਐਮ. ਬੀ. ਸਕੂਲ ਨੇ ਤੋੜਿਆ ਤਿੰਨ ਸਾਲਾਂ ਦਾ ਰਿਕਾਰਡ ਅਗਲੀ ਖ਼ਬਰ ਇਕ ਰਾਤ ਦੀ ਬਰਸਾਤ ਨੇ ਰੂਪਨਗਰ ਦੀ ਪਾਣੀ ਨਿਕਾਸੀ ਪ੍ਰਣਾਲੀ ਦੀ ਖੋਲ੍ਹੀ ਪੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।