02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੀ. ਬੀ. ਐਮ. ਬੀ. ਹਸਪਤਾਲ ਨੰਗਲ ਨੂੰ ਬਣਾਇਆ ਜਾਵੇ ਅਤਿ-ਆਧੁਨਿਕ ਮਲਟੀ-ਸਪੈਸ਼ਲਿਟੀ ਹਸਪਤਾਲ-ਡਾ. ਸੁਭਾਸ਼ ਸ਼ਰਮਾ

ਅਜੀਤ ਡੈਸਕ 01-08-2026
ਨੰਗਲ, 31 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਤੇ ਆਸ-ਪਾਸ ਦੇ ਲੱਖਾਂ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਖੇਤਰ ਵਿਚ ਉਪਲਬਧ ਕਰਵਾਉਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕਰਦੀਆਂ ਇੱਕ ਮੰਗ ਪੱਤਰ ਸੌਂਪ ਕੇ ਕੇ ਬੀ.ਬੀ.ਐਮ.ਬੀ. ਹਸਪਤਾਲ, ਨੰਗਲ ਦੇ ਵਿਆਪਕ ਆਧੁਨਿਕੀਕਰਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਇਹ ਹਸਪਤਾਲ ਅੱਜ ਮਾਹਿਰ ਡਾਕਟਰਾਂ, ਆਧੁਨਿਕ ਮਸ਼ੀਨਰੀ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਆਪਣੀ ਸਮਰੱਥਾ ਅਨੁਸਾਰ ਸੇਵਾਵਾਂ ਨਹੀਂ ਦੇ ਸਕਦਾ, ਜਿਸ ਕਾਰਨ ਮਰੀਜ਼ਾਂ ਨੂੰ ਮਜਬੂਰੀ ਵਿਚ ਰੋਪੜ, ਮੋਹਾਲੀ ਅਤੇ ਚੰਡੀਗੜ੍ਹ ਦੇ ਹਸਪਤਾਲਾਂ ਵੱਲ ਰੁੱਖ ਕਰਨਾ ਪੈਂਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਐਮਰਜੈਂਸੀ ਸਮੇਂ ਇਲਾਜ ਵਿਚ ਹੋਣ ਵਾਲੀ ਦੇਰੀ ਕਈ ਵਾਰ ਮਰੀਜ਼ਾਂ ਦੀ ਜਾਨ ਲਈ ਘਾਤਕ ਸਾਬਤ ਹੁੰਦੀ ਹੈ। ਇਸ ਲਈ ਬੀ. ਬੀ. ਐਮ. ਬੀ. ਹਸਪਤਾਲ ਨੂੰ ਤੁਰੰਤ ਅਤਿ-ਆਧੁਨਿਕ ਮਲਟੀ-ਸਪੈਸ਼ਲਿਟੀ ਹਸਪਤਾਲ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਹਸਪਤਾਲ ਵਿਚ ਘੱਟੋ-ਘੱਟ 15 ਬਿਸਤਰਿਆਂ ਵਾਲਾ ਆਧੁਨਿਕ ਆਈ. ਸੀ. ਯੂ., ਨਵੀਨਤਮ ਓਪਰੇਸ਼ਨ ਥੀਏਟਰ, ਬਿਸਤਰਿਆਂ ਦੀ ਗਿਣਤੀ ਵਿਚ ਵਾਧਾ ਅਤੇ ਈਸੀਜੀ, ਈਕੋ, ਅਲਟਰਾਸਾਊਂਡ, ਐਮ. ਆਰ. ਆਈ. ਸਮੇਤ ਸਾਰੇ ਆਧੁਨਿਕ ਜਾਂਚ ਉਪਕਰਨ ਉਪਲਬਧ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਜਨਰਲ ਸਰਜਨ, ਕਾਰਡੀਓਲੋਜਿਸਟ, ਨਿਊਰੋਲੋਜਿਸਟ, ਆਰਥੋਪੀਡਿਕ ਸਰਜਨ, ਅਨੱਸਥੀਸੀਓਲੋਜਿਸਟ ਅਤੇ ਐਮਰਜੈਂਸੀ ਮੈਡੀਸਨ ਮਾਹਿਰਾਂ ਸਮੇਤ ਘੱਟੋ-ਘੱਟ 15 ਵਿਸ਼ੇਸ਼ ਗਿਆ ਡਾਕਟਰਾਂ ਦੀ ਤੁਰੰਤ ਨਿਯੁਕਤੀ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਨੂੰ ਇੱਕੋ ਛੱਤ ਹੇਠ ਮਿਆਰੀ ਇਲਾਜ ਮਿਲ ਸਕੇ। ਉਨ੍ਹਾਂ ਬੀ.ਬੀ.ਐਮ.ਬੀ. ਪ੍ਰਬੰਧਨ ਨੂੰ ਜਨਤਕ ਹਿਤ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਮੰਗਾਂ ‘ਤੇ ਤਰਜੀਹੀ ਆਧਾਰ ‘ਤੇ ਤੁਰੰਤ ਫ਼ੈਸਲਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਕਦਮ ਬੀ.ਬੀ.ਐਮ.ਬੀ. ਹਸਪਤਾਲ ਨੂੰ ਮੁੜ ਉੱਤਰੀ ਭਾਰਤ ਦੇ ਪ੍ਰਮੁੱਖ ਸਿਹਤ ਕੇਂਦਰਾਂ ਵਿਚ ਸ਼ਾਮਲ ਕਰ ਸਕਦਾ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਸੰਬੰਧੀ ਗੁਰਦੁਆਰਾ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਬੀ. ਸੀ. ਕਮਿਸ਼ਨ ਦੇ ਮੈਂਬਰ ਸੁਭਾਸ਼ ਚੌਧਰੀ ਨੇ ਕਾਂਗਰਸ ਦੇ ਉੱਚ ਆਗੂਆਂ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।