ਤੇਂਦੂਏ ਨੂੰ ਕਾਬੂ ਕਰਨ ਲਈ ਵਿਭਾਗ ਨੇ ਲਾਇਆ ਪਿੰਜਰਾ
ਕਾਹਨਪੁਰ ਖੂਹੀ, 1 ਅਗਸਤ (ਗੁਰਬੀਰ ਸਿੰਘ ਵਾਲੀਆ)-ਪਿੰਡ ਖੇੜਾ ਕਲਮੋਟ ਦੇ ਜੰਗਲਾਂ ‘ਚ ਵਿਭਾਗ ਵਲੋਂ ਲੋਕਾਂ ਤੋਂ ਸ਼ਿਕਾਇਤਾਂ ਮਿਲਣ ਉਪਰੰਤ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਸਥਾਪਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪਿੰਡ ਦੇ ਵਸਨੀਕਾਂ ਨੇ ਤੇਂਦੂਏ ਅਤੇ ਉਸਦੇ ਦੋ ਬੱਚਿਆਂ ਨੂੰ ਘੁੰਮਦੇ ਹੋਏ ਦੇਖਿਆ ਸੀ।
ਵਿਭਾਗ ਵਲੋਂ ਲਗਾਇਆ ਗਿਆ ਪਿੰਜਰਾ। ਤਸਵੀਰ: ਗੁਰਬੀਰ ਵਾਲੀਆ
02-08-2026