03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੇਟ ਦੀ ਉਸਾਰੀ ’ਚ ਲੱਗੇ ਕਾਮੇ, ਖੇਡ ਮੈਦਾਨ ’ਚ ਚੱਲ ਰਹੇ ਪਾਣੀ ਨਿਕਾਸੀ ਸਮੇਤ ਮੁੜ ਬਹਾਲੀ ਦੇ ਕਾਰਜ। ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਦੀ ਮੁੜ ਬਹਾਲੀ ਦਾ ਕੰਮ ਸ਼ੁਰੂ, ਜਲਦ ਹੋਵੇਗਾ ਅਪਗ੍ਰੇਡ-ਦਿਨੇਸ਼ ਚੱਢਾ

ਰੂਪਨਗਰ, 2 ਅਗਸਤ (ਸਤਨਾਮ ਸਿੰਘ ਸੱਤੀ)- ਸੀਨੀਅਰ ਸਿਟੀਜ਼ਨ ਕੌਂਸਲ (ਰਜਿ.) ਰੂਪਨਗਰ ਦੀ ਮੀਟਿੰਗ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਹੋਈ।

ਖੇਡ ਮੈਦਾਨ ਤੇ ਚੱਲ ਰਹੇ ਪਾਣੀ ਨਿਕਾਸੀ ਸਮੇਤ ਮੋੜ ਬਹਾਲੀ ਦੇ ਕਾਰਜ। ਸੰਬੋਧਨ ਕਰ ਰਹੇ ਵੱਖ-ਵੱਖ ਮਾਹਿਰ ਅਤੇ ਕੌਂਸਲ ਪ੍ਰਧਾਨ । 03-08-2026
ਰੂਪਨਗਰ, 2 ਅਗਸਤ (ਸਤਨਾਮ ਸਿੰਘ ਸੱਤੀ)- ਸੀਨੀਅਰ ਸਿਟੀਜ਼ਨ ਕੌਂਸਲ (ਰਜਿ.) ਰੂਪਨਗਰ ਦੀ ਮੀਟਿੰਗ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਹੋਈ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਵਲੋਂ ‘’ਪ੍ਰੋਜੈਕਟ ਰਕਸ਼ਾ’’ ਤਹਿਤ ਸੀਨੀਅਰ ਸਿਟੀਜ਼ਨਾਂ ਲਈ ਸਾਈਬਰ ਧੋਖਾਧੜੀ ਤੋਂ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਮੁੱਖ ਮਹਿਮਾਨ ਰੋਟੇਰੀਅਨ ਗਗਨ ਸੈਣੀ ਸਨ, ਜਦਕਿ ਐਡਵੋਕੇਟ ਅਮਰ ਰਾਜ ਸੈਣੀ ਅਤੇ ਡਾ. ਜੇ. ਕੇ. ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਸਾਈਬਰ ਮਾਹਿਰ ਸ਼ਿਵ ਕੁਮਾਰ ਅਤੇ ਅਮਨਦੀਪ ਸਿੰਘ ਨੇ ਓ.ਟੀ.ਪੀ. , ਡਿਜੀਟਲ ਅਰੇਸਟ, ਜਾਅਲੀ ਨਿਵੇਸ਼, ਲਾਟਰੀ ਅਤੇ ਯੂ. ਪੀ. ਆਈ. ਸਕੈਮਾਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਅਤੇ 1930 ਹੈਲਪ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ। ਡਾ. ਜੇ. ਕੇ. ਸ਼ਰਮਾ ਨੇ ਸੁਰੱਖਿਅਤ ਡਿਜੀਟਲ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਟਰੀ ਟਰੱਸਟ ਵਲੋਂ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਲਈ ਛੇ ਮਹੀਨੇ ਦਾ ਸਿਲਾਈ-ਕਟਿੰਗ ਕੋਰਸ ਸ਼ੁਰੂ ਕੀਤਾ ਜਾਵੇਗਾ ਅਤੇ ਕੋਰਸ ਪੂਰਾ ਕਰਨ ਉਪਰੰਤ ਮੁਫ਼ਤ ਸਿਲਾਈ ਮਸ਼ੀਨ ਦਿੱਤੀ ਜਾਵੇਗੀ। ਗਗਨ ਸੈਣੀ ਨੇ ਗਾਂਧੀ ਸਕੂਲ ਰੂਪਨਗਰ ਵਿਖੇ ਸੀਨੀਅਰ ਸਿਟੀਜ਼ਨਾਂ ਤੇ ਵਿਦਿਆਰਥੀਆਂ ਲਈ ਮੁਫ਼ਤ ਬੇਸਿਕ ਕੰਪਿਊਟਰ ਕੋਰਸ ਸ਼ੁਰੂ ਕਰਨ ਅਤੇ ਕੌਂਸਲ ਦਫ਼ਤਰ ਲਈ ਫ਼ਰਿਜ ਭੇਟ ਕਰਨ ਦਾ ਐਲਾਨ ਕੀਤਾ। ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਸੰਵਿਧਾਨ ਸੋਧਾਂ ਤੇ ਡਾਇਰੈਕਟਰੀ ਸਬੰਧੀ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ। ਬੀ. ਐਸ. ਸੈਣੀ ਨੇ ਪੈਨਸ਼ਨਰਾਂ ਦੇ ਡੀ. ਏ. ਕੇਸ ਬਾਰੇ ਜਾਣਕਾਰੀ ਦਿੱਤੀ, ਜਦਕਿ ਕੇਹਰ ਸਿੰਘ ਅਤੇ ਸ਼ਿਵ ਕੁਮਾਰ ਕੱਕੜ ਨੇ ਗੀਤ ਪੇਸ਼ ਕੀਤੇ। ਡਾ. ਆਰ. ਐਸ. ਪਰਮਾਰ ਅਤੇ ਸੁਰਿੰਦਰ ਸਿੰਘ ਤੋਗੜ ਨੇ ਗਗਨ ਸੈਣੀ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ। ਸੁੱਚਾ ਸਿੰਘ ਅੰਧੇੜਾ ਦੀਆਂ ਦੋ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ। ਇਸ ਮੌਕੇ ਡਾ. ਆਰ. ਐਸ. ਪਰਮਾਰ, ਪ੍ਰੋ. ਪ੍ਰਭਜੀਤ ਸਿੰਘ, ਵਿਕਰਮ ਭਨੋਟ, ਅਸ਼ੋਕ ਚੱਢਾ, ਅਵਤਾਰ ਸਿੰਘ ਲੌਂਗੀਆ, ਸੁਰਜਨ ਸਿੰਘ, ਕਰਨੈਲ ਸਿੰਘ, ਭਗਵੰਤ ਕੌਰ, ਬੀ. ਐਸ. ਸੈਣੀ, ਗੁਰਨਾਮ ਸਿੰਘ ਧਾਮੀ, ਗੁਰਬਚਨ ਸਿੰਘ ਬੇਲੀ, ਸਰਬਜੀਤ ਸਿੰਘ, ਹਰਬੰਸ ਸਿੰਘ, ਕੇਹਰ ਸਿੰਘ, ਹਜੂਰਾ ਸਿੰਘ, ਅਮਰਜੀਤ ਸਿੰਘ ਕੰਗ ਅਤੇ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕੌਂਸਲ ਤੇ ਰੋਟਰੀ ਕਲੱਬ ਦੇ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਲੈਕਚਰਾਰ ਸੁਰਜਨ ਸਿੰਘ ਨੇ ਕੀਤਾ।
ਪਿਛਲੀ ਖ਼ਬਰ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਈ-ਬੱਸ ਡਿਪੂ ਤੇ ਐਚ. ਆਰ. ਟੀ. ਸੀ. ਖੇਤਰੀ ਦਫ਼ਤਰ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਲੰਗਰ ਜ਼ਰੂਰਤਮੰਦ ਸੇਵਾ ਮਿਸ਼ਨ ਦੇ ਸੇਵਾਦਾਰਾਂ ਨੇ 114ਵੀਂ ਲੰਗਰ ਸੇਵਾ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।