03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ 4 ਨੂੰ ਸ਼ੂਗਰਫੈੱਡ ਦਫ਼ਤਰ ਮੋਹਾਲੀ ਅੱਗੇ ਧਰਨਾ

ਰੂਪਨਗਰ, 02 ਅਗਸਤ (ਸਤਨਾਮ ਸਿੰਘ ਸੱਤੀ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਜ਼ਿਲ੍ਹਾ ਰੋਪੜ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿਚ 4 ਅਗਸਤ ਨੂੰ ਸਵੇਰੇ 11 ਵਜੇ ਸ਼ੂਗਰਫੈੱਡ ਦੇ ਐਮ. ਡੀ.

ਅਜੀਤ ਡੈਸਕ 03-08-2026
ਰੂਪਨਗਰ, 02 ਅਗਸਤ (ਸਤਨਾਮ ਸਿੰਘ ਸੱਤੀ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਜ਼ਿਲ੍ਹਾ ਰੋਪੜ ਵਲੋਂ ਗੰਨਾ ਕਾਸ਼ਤਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿਚ 4 ਅਗਸਤ ਨੂੰ ਸਵੇਰੇ 11 ਵਜੇ ਸ਼ੂਗਰਫੈੱਡ ਦੇ ਐਮ. ਡੀ. ਦਫ਼ਤਰ, ਫ਼ੇਜ਼ 2, ਮੋਹਾਲੀ ਅੱਗੇ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿਚ ਬਲਾਕ ਰੋਪੜ ਤੋਂ ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਗੰਨਾ ਕਾਸ਼ਤਕਾਰ ਅਤੇ ਕਿਸਾਨ ਸ਼ਮੂਲੀਅਤ ਕਰਨਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਗੰਨਾ ਸੀਜ਼ਨ ਦੌਰਾਨ ਕੁਦਰਤੀ ਆਫ਼ਤਾਂ ਤੇ ਮੌਸਮ ਦੀ ਖ਼ਰਾਬੀ ਕਾਰਨ ਗੰਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ। ਇਸ ਕਾਰਨ ਕਈ ਕਿਸਾਨ ਮੋਰਿੰਡਾ ਸ਼ੂਗਰ ਮਿੱਲ ਨਾਲ ਕੀਤੇ ਬਾਂਡ ਅਨੁਸਾਰ ਨਿਰਧਾਰਿਤ ਮਾਤਰਾ ਵਿਚ ਗੰਨਾ ਸਪਲਾਈ ਨਹੀਂ ਕਰ ਸਕੇ। ਇਸ ਦੇ ਬਾਵਜੂਦ ਮਿੱਲ ਪ੍ਰਬੰਧਨ ਵਲੋਂ ਗੰਨਾ ਕਾਸ਼ਤਕਾਰਾਂ ਦੇ ਭੁਗਤਾਨ ਵਿਚੋਂ ਲਗਪਗ 98 ਲੱਖ ਰੁਪਏ ਪੈਨਲਟੀ ਦੇ ਨਾਂ ‘ਤੇ ਕੱਟ ਲਏ ਗਏ, ਜਿਸ ਨਾਲ ਕਿਸਾਨਾਂ ‘ਤੇ ਭਾਰੀ ਆਰਥਿਕ ਬੋਝ ਪਿਆ ਹੈ। ਜਥੇਬੰਦੀ ਨੇ ਇਸ ਕਟੌਤੀ ਨੂੰ ਸਰਾਸਰ ਅਨਿਆਇਕ ਅਤੇ ਧੱਕੇਸ਼ਾਹੀ ਕਰਾਰ ਦਿੱਤਾ ਹੈ। ਬਲਾਕ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ, ਸਾਬਕਾ ਸਰਪੰਚ ਚੱਕਲਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ੂਗਰਫੈੱਡ ਦੇ ਐਮ.ਡੀ., ਕੇਨ ਕਮਿਸ਼ਨਰ ਤੇ ਮੋਰਿੰਡਾ ਸ਼ੂਗਰ ਮਿੱਲ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਜਥੇਬੰਦੀ ਨੇ ਸੰਘਰਸ਼ ਦਾ ਰਾਹ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਸ਼ੂਗਰਫੈੱਡ ਦੇ ਐਮ. ਡੀ. ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ, ਜਿਸ ਵਿਚ ਪੈਨਲਟੀ ਦੇ ਨਾਂ ‘ਤੇ ਕੀਤੀ ਗਈ ਕਟੌਤੀ ਤੁਰੰਤ ਰੱਦ ਕਰਨ ਅਤੇ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਸਮੂਹ ਮੈਂਬਰਾਂ, ਗੰਨਾ ਕਾਸ਼ਤਕਾਰਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ 4 ਅਗਸਤ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਮੋਹਾਲੀ ਪਹੁੰਚ ਕੇ ਇਸ ਧਰਨੇ ਨੂੰ ਕਾਮਯਾਬ ਬਣਾਉਣ।
ਪਿਛਲੀ ਖ਼ਬਰ ਕੂੜਾ ਪ੍ਰਬੰਧਨ ਲਈ ਸਥਾਈ ਹੱਲ ਅਪਣਾਉਣ ਦੀ ਲੋੜ-ਗੁਰਸੀਰਤ ਕੌਰ ਸੈਣੀ ਅਗਲੀ ਖ਼ਬਰ ਮੁਕਾਬਲਿਆਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਨਾਲ ਪ੍ਰਬੰਧਕ ਭਗਵਾਨ ਸਿੰਘ ਨਾਮਧਾਰੀ । ਜੀ. ਬੀ. 4 ਜਿਮ ਐਂਡ ਸਪਾ ਵਿਖੇ ਤਾਕਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।