03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕੂੜਾ ਪ੍ਰਬੰਧਨ ਲਈ ਸਥਾਈ ਹੱਲ ਅਪਣਾਉਣ ਦੀ ਲੋੜ-ਗੁਰਸੀਰਤ ਕੌਰ ਸੈਣੀ

ਰੂਪਨਗਰ, 2 ਅਗਸਤ (ਸਤਨਾਮ ਸਿੰਘ ਸੱਤੀ)-ਪਿਛਲੇ ਇਕ ਮਹੀਨੇ ਤੋਂ ਰੂਪਨਗਰ ਵਿਚ ਕੂੜੇ ਦੀ ਗੰਭੀਰ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਕਿਨਾਰੇ ਕੂੜੇ ਦੇ ਢੇਰ, ਬੰਦ ਹੋ ਰਹੇ ਸੀਵਰੇਜ, ਬਦਬੂ ਤੇ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਸਮਾਜ ਸੇਵੀ ਗੁਰਸੀਰਤ ਕੌਰ ਸੈਣੀ ਨੇ ਕਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਕੂੜਾ ਚੁੱਕਣ ਨਾਲ ਨਹੀਂ, ਸਗੋਂ ਵਿਗਿਆਨਕ ਤੇ ਟਿਕਾਊ ਕੂੜਾ ਪ੍ਰਬੰਧਨ ਪ੍ਰਣਾਲੀ ਲਾਗੂ ਕਰਨ ਨਾਲ ਹੀ ਸੰਭਵ ਹੈ।

ਅਜੀਤ ਡੈਸਕ 03-08-2026
ਰੂਪਨਗਰ, 2 ਅਗਸਤ (ਸਤਨਾਮ ਸਿੰਘ ਸੱਤੀ)-ਪਿਛਲੇ ਇਕ ਮਹੀਨੇ ਤੋਂ ਰੂਪਨਗਰ ਵਿਚ ਕੂੜੇ ਦੀ ਗੰਭੀਰ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਕਿਨਾਰੇ ਕੂੜੇ ਦੇ ਢੇਰ, ਬੰਦ ਹੋ ਰਹੇ ਸੀਵਰੇਜ, ਬਦਬੂ ਤੇ ਬਿਮਾਰੀਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਸਮਾਜ ਸੇਵੀ ਗੁਰਸੀਰਤ ਕੌਰ ਸੈਣੀ ਨੇ ਕਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਕੂੜਾ ਚੁੱਕਣ ਨਾਲ ਨਹੀਂ, ਸਗੋਂ ਵਿਗਿਆਨਕ ਤੇ ਟਿਕਾਊ ਕੂੜਾ ਪ੍ਰਬੰਧਨ ਪ੍ਰਣਾਲੀ ਲਾਗੂ ਕਰਨ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕੇਵਲ ਨਗਰ ਕੌਂਸਲ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਹਰ ਘਰ ਤੋਂ ਨਿਯਮਤ ਤੌਰ ‘ਤੇ ਕੂੜਾ ਇਕੱਠਾ ਕਰਨ ਲਈ ਮਹੀਨਾਵਾਰ ਯੂਜ਼ਰ ਚਾਰਜ ਲਾਗੂ ਕੀਤਾ ਜਾਵੇ ਅਤੇ ਲੋਕਾਂ ਨੂੰ ਆਪਣਾ ਕੂੜਾ ਸਿਰਫ਼ ਅਧਿਕਾਰਤ ਗੱਡੀਆਂ ਨੂੰ ਹੀ ਦੇਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਵਾਰਡ ਵਿਚ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦੀ ਵਿਵਸਥਾ ਮਜ਼ਬੂਤ ਕੀਤੀ ਜਾਵੇ ਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਲਈ ਵੱਖਰੇ ਡਰਾਈਵਰ ਨਿਯੁਕਤ ਕੀਤੇ ਜਾਣ, ਤਾਂ ਜੋ ਸਫ਼ਾਈ ਕਰਮਚਾਰੀ ਆਪਣੇ ਮੁੱਖ ਕੰਮ ‘ਤੇ ਧਿਆਨ ਦੇ ਸਕਣ। ਗੁਰਸੀਰਤ ਕੌਰ ਸੈਣੀ ਨੇ ਕਿਹਾ ਕਿ ਗਿੱਲੇ ਤੇ ਸੁੱਕੇ ਕੂੜੇ ਦੀ ਘਰ ਪੱਧਰ ‘ਤੇ ਛਾਂਟ ਲਾਜ਼ਮੀ ਕੀਤੀ ਜਾਵੇ ਤੇ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਰੂਪਨਗਰ ਵਿਚ ਕੇਂਦਰੀ ਕੰਪੋਸਟਿੰਗ ਯੂਨਿਟ ਸਥਾਪਤ ਕੀਤਾ ਜਾਵੇ। ਇਸ ਨਾਲ ਲੈਂਡਫ਼ਿਲ ‘ਤੇ ਜਾਣ ਵਾਲੇ ਕੂੜੇ ਵਿਚ ਕਮੀ ਆਵੇਗੀ ਅਤੇ ਵਾਤਾਵਰਨ ਦੀ ਸੁਰੱਖਿਆ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਵਾਰ-ਵਾਰ ਕੂੜਾ ਸੁੱਟਿਆ ਜਾਂਦਾ ਹੈ, ਉੱਥੇ ਨਿਗਰਾਨੀ, ਚੇਤਾਵਨੀ ਬੋਰਡ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ। ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਪਹਿਲਾਂ ਚੇਤਾਵਨੀ ਅਤੇ ਫਿਰ ਜੁਰਮਾਨੇ ਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੌਰਾਨ ਵੀ ਸਫ਼ਾਈ ਸੇਵਾਵਾਂ ਜਾਰੀ ਰੱਖਣ ਲਈ ਨਗਰ ਕੌਂਸਲ ਕੋਲ ਵਿਕਲਪਕ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਲਿਡ ਵੈਸਟ ਮੈਨੇਜਮੈਂਟ ਰੂਲਜ਼-2016 ਨੂੰ ਸਖ਼ਤੀ ਨਾਲ ਲਾਗੂ ਕਰਕੇ ਅਤੇ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਰੂਪਨਗਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਮਿਸਾਲੀ ਸ਼ਹਿਰ ਬਣਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਸ਼ਿਵ ਮੰਦਰ ਨੂਰਪੁਰ ਬੇਦੀ ਤੋਂ ਬੱਸ ਸਟੈਂਡ ਨੂੰ ਮਾਰਕੀਟ ’ਚੋਂ ਹੋ ਕੇ ਗੁਜ਼ਰਦੀ ਸੜਕ ਦੀ ਹਾਲਤ ਖਸਤਾ ਅਗਲੀ ਖ਼ਬਰ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ 4 ਨੂੰ ਸ਼ੂਗਰਫੈੱਡ ਦਫ਼ਤਰ ਮੋਹਾਲੀ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।