03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ਼ਿਵ ਮੰਦਰ ਨੂਰਪੁਰ ਬੇਦੀ ਤੋਂ ਬੱਸ ਸਟੈਂਡ ਨੂੰ ਮਾਰਕੀਟ ’ਚੋਂ ਹੋ ਕੇ ਗੁਜ਼ਰਦੀ ਸੜਕ ਦੀ ਹਾਲਤ ਖਸਤਾ

ਨੂਰਪੁਰ ਬੇਦੀ, 2 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਨੂਰਪੁਰ ਬੇਦੀ ਦੀ ਸਬਜ਼ੀ ਮੰਡੀ ਨੇੜੇ ਸ਼ਿਵ ਮੰਦਰ ਤੋਂ ਬੱਸ ਸਟੈਂਡ ਨੂੰ ਜਾਂਦੇ ਰਸਤੇ ‘ਤੇ ਸਥਿਤ ਮਾਰਕੀਟ ਦੀ ਸੜਕ ਬੀਤੇ ਕਈ ਸਾਲਾਂ ਤੋਂ ਖਸਤਾ ਹਾਲਤ ਹੈ। ਇਸ ਸੜਕ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ, ਗਾਹਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 03-08-2026
ਨੂਰਪੁਰ ਬੇਦੀ, 2 ਅਗਸਤ (ਰਾਜੇਸ਼ ਚੌਧਰੀ ਤਖਤਗੜ੍ਹ)- ਨੂਰਪੁਰ ਬੇਦੀ ਦੀ ਸਬਜ਼ੀ ਮੰਡੀ ਨੇੜੇ ਸ਼ਿਵ ਮੰਦਰ ਤੋਂ ਬੱਸ ਸਟੈਂਡ ਨੂੰ ਜਾਂਦੇ ਰਸਤੇ ‘ਤੇ ਸਥਿਤ ਮਾਰਕੀਟ ਦੀ ਸੜਕ ਬੀਤੇ ਕਈ ਸਾਲਾਂ ਤੋਂ ਖਸਤਾ ਹਾਲਤ ਹੈ। ਇਸ ਸੜਕ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ, ਗਾਹਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਸੈਣੀਮਾਜਰਾ ਤੇ ਨੂਰਪੁਰ ਬੇਦੀ ਸ਼ਹਿਰ ਸਮੇਤ ਕਈ ਪਿੰਡਾਂ ਨੂੰ ਬੱਸ ਸਟੈਂਡ ਨਾਲ ਜੋੜਦੀ ਹੈ। ਕਰੀਬ ਦਸ ਸਾਲ ਪਹਿਲਾਂ ਇਸ ਸੜਕ ਦੀ ਮੁਰੰਮਤ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਇਸ ਦੀ ਕੋਈ ਸਾਰ ਨਹੀਂ ਲਈ ਗਈ। ਸਮੇਂ ਦੇ ਨਾਲ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਕਈ ਥਾਵਾਂ ਤੋਂ ਪੱਥਰ ਉੱਖੜ ਕੇ ਬਾਹਰ ਆ ਗਏ ਹਨ। ਉੱਭੜ-ਖਾਬੜ ਸੜਕ ਕਾਰਨ ਦੋਪਹੀਆ ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਨੂੰ ਹਰ ਵੇਲੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਦਕਿ ਪੈਦਲ ਲੰਘਣ ਵਾਲਿਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੜਕ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸੜਕ ਦੇ ਖੱਡਿਆਂ ਵਿਚ ਪਾਣੀ ਭਰਨ ਕਾਰਨ ਵਾਹਨਾਂ ਦੇ ਲੰਘਣ ਸਮੇਂ ਪਾਣੀ ਦੇ ਛਿੱਟੇ ਦੁਕਾਨਾਂ ਤੱਕ ਪਹੁੰਚ ਜਾਂਦੇ ਹਨ। ਕਈ ਵਾਰ ਪਾਣੀ ਦੁਕਾਨਾਂ ਅੰਦਰ ਦਾਖਲ ਹੋਣ ਦਾ ਵੀ ਖ਼ਤਰ ਾ ਬਣਿਆ ਰਹਿੰਦਾ ਹੈ, ਜਿਸ ਨਾਲ ਸਮਾਨ ਦੇ ਨੁਕਸਾਨ ਦੀ ਚਿੰਤਾ ਰਹਿੰਦੀ ਹੈ। ਦੁਕਾਨਦਾਰਾਂ ਸਤੀਸ਼ ਕੁਮਾਰ, ਹੇਮਰਾਜ, ਬਲਵੀਰ ਚੰਦ, ਮਲਕੀਤ ਸਿੰਘ, ਸ਼ਿਵ ਕੁਮਾਰ, ਸੰਜੀਵ ਕੁਮਾਰ, ਮਨਦੀਪ ਕੌਰ, ਰਾਧੇ ਸ਼ਾਮ ਤੇ ਠਾਕੁਰ ਦਾਸ ਨੇ ਦੱਸਿਆ ਕਿ ਉਹ ਕਈ ਵਾਰ ਸਬੰਧਿਤ ਵਿਭਾਗ ਅਤੇ ਸਰਕਾਰੀ ਨੁਮਾਇੰਦਿਆਂ ਦੇ ਧਿਆਨ ਵਿਚ ਇਹ ਮਾਮਲਾ ਲਿਆ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਇਸ ਖਸਤਾ ਹਾਲਤ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ।
ਪਿਛਲੀ ਖ਼ਬਰ ਸ੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕੂੜਾ ਪ੍ਰਬੰਧਨ ਲਈ ਸਥਾਈ ਹੱਲ ਅਪਣਾਉਣ ਦੀ ਲੋੜ-ਗੁਰਸੀਰਤ ਕੌਰ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।