04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਸੰਗਤਾਂ ਦਾ ਭਰਿਆ ਭਾਰੀ ਮੇਲਾ

ਨੂਰਪੁਰ ਬੇਦੀ, 3 ਅਗਸਤ (ਵਿੰਦਰਪਾਲ ਝਾਂਡੀਆਂ)-ਅੱਜ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿੱਤ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਵਰਦੇਂ ਮੀਂਹ ਵਿਚ ਵੀ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਮੇਲਾ ਲੱਗਿਆ ਦੇਖਣ ਨੂੰ ਮਿਲਿਆ ।

ਅਜੀਤ ਡੈਸਕ 04-08-2026
ਨੂਰਪੁਰ ਬੇਦੀ, 3 ਅਗਸਤ (ਵਿੰਦਰਪਾਲ ਝਾਂਡੀਆਂ)-ਅੱਜ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿੱਤ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਵਰਦੇਂ ਮੀਂਹ ਵਿਚ ਵੀ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਮੇਲਾ ਲੱਗਿਆ ਦੇਖਣ ਨੂੰ ਮਿਲਿਆ । ਸ਼ਿਵ ਭਗਤਾਂ ਨੇ ਲੰਬੀਆਂ-ਲੰਬੀਆਂ ਕਤਾਰਾਂ ’ਚ ਲੱਗ ਕੇ ਸ਼ਿਵਪਿੰਡੀ ’ਤੇ ਜਲ ਅਤੇ ਬਿਲਪੱਤਰੀ ਅਰਪਿਤ ਕੀਤੀ। ਲੇਕਿਨ ਜਲ ਚੜ੍ਹਾਉਣ ਲਈ ਲੱਗੇ ਨਵੇਂ ਆਧੁਨਿਕ ਸਿਸਟਮ ਕਾਰਨ ਇਹ ਲਾਈਨਾਂ ਤੇਜੀ ਨਾਲ ਚੱਲਦੀਆਂ ਰਹੀਆਂ। ਇਸ ਮੌਕੇ ’ਤੇ ਚੌਧਰੀ ਕਲੱਬ ਲੁਧਿਆਣਾ ਵਲੋਂ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸ਼ਿਵ ਭਗਤਾਂ ਲਈ ਤੜਕਸਾਰ ਤੋਂ ਚਾਹ ਪਕੌੜਿਆ ਅਤੇ ਛੋਲੇ ਪੂਰੀਆ ਕੜਾਹ ਪ੍ਰਸ਼ਾਦ ਦਾ ਅਤੁੱਟ 32 ਵਾਂ ਸਲਾਨਾ ਵਿਸ਼ਾਲ ਲੰਗਰ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ਠੇਕੇਦਾਰ ਸਤਪਾਲ ਭਾਟੀਆ ਬਾਲੇਵਾਲ ਨੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਕੀਤੀ। ਇਸ ਦੌਰਾਨ ਲੰਗਰ, ਚ ਸਵਾਮੀ ਦਰਸ਼ਨ ਦਾਸ ਭੂਰੀਵਾਲੇ ਧਾਮ ਰਾਮਪੁਰ ਵਾਲਿਆ ਅਤੇ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਟੇਡਵਾਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਤੇ ਵੱਖ-ਵੱਖ ਭਜਨ ਮੰਡਲੀਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰ ਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਮਾਹੌਲ ਸ਼ਿਵਮਈ ਬਣਾਇਆ। ਇਸ ਮੌਕੇ ਤੇ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪ੍ਰਧਾਨ ਮੋਹਨ ਲਾਲ ਚੰਦਨ, ਠੇਕੇਦਾਰ ਸਤਪਾਲ ਭਾਟੀਆ, ਓਮ ਪ੍ਰਕਾਸ਼ ਧਮਾਣਾ, ਓਂਕਾਰ ਚੌਹਾਨ ਟੇਡੇਵਾਲ, ਤੇਲੂ ਕਸਾਣਾ ਬਾਲੇਵਾਲ, ਨਰੇਸ਼ ਬਾਲੇਵਾਲ, ਕੇਵਲ ਭੂੰਬਲਾਂ, ਭਾਗ ਚੌਹਾਨ, ਲੇਖ ਰਾਜ ਮੀਲੂ, ਕੁਲਵਿੰਦਰ ਕਾਲਾ, ਸੋਹਣ ਲਾਲ ਕਾਂਗੜ, ਸ਼ਿੰਦੀ ਟੇਡੇਵਾਲ, ਸੁਰਿੰਦਰ ਕੁਮਾਰ, ਅਸੋਕ ਭਾਟੀਆ, ਪਰਮੋਦ ਨੋਨੀ, ਜਨਕ ਰਾਜ, ਪ੍ਰਿੰਸੀਪਲ ਵਰਿੰਦਰ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਬਜਰੂੜ ਵਿਖੇ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਬਾਹਰੀ ਸ੍ਰੋਤ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।