ਨੀਟ ਪ੍ਰੀਖਿਆ ਕੁਆਲੀਫਾਈਡ ਵਿਦਿਆਰਥਣ ਇਸ਼ਿਤਾ ਸ਼ਰਮਾ ਤੇ ਦਸਵੀਂ ’ਚੋਂ ਮੈਰਿਟ ਪ੍ਰਾਪਤ ਅਸ਼ਮੀਤ ਕੌਰ ਦਾ ਸਨਮਾਨ
ਨੂਰਪੁਰ ਬੇਦੀ, 3 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀਆਂ ਹੋਣਹਾਰ ਵਿਦਿਆਰਥਣਾਂ ਅਸ਼ਮੀਤ ਕੌਰ ਤੇ ਇਸ਼ੀਤਾ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਵਿੱਦਿਅਕ ਪ੍ਰਾਪਤੀਆਂ ਲਈ ਗ੍ਰਾਮ ਪੰਚਾਇਤ ਤਖ਼ਤਗੜ੍ਹ ਤੇ ਸਮੂਹ ਸਕੂਲ ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦੀ ਵਿਦਿਆਰਥਣ ਅਸ਼ਮੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੜ ਮੁਲਾਂਕਣ ਦੇ ਨਤੀਜੇ ਆਉਣ ਉਪਰੰਤ 627/650 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿਚ ਆਪਣਾ ਸਥਾਨ ਬਣਾਇਆ ਹੈ।
ਨੂਰਪੁਰ ਬੇਦੀ, 3 ਅਗਸਤ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਦੀਆਂ ਹੋਣਹਾਰ ਵਿਦਿਆਰਥਣਾਂ ਅਸ਼ਮੀਤ ਕੌਰ ਤੇ ਇਸ਼ੀਤਾ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਵਿੱਦਿਅਕ ਪ੍ਰਾਪਤੀਆਂ ਲਈ ਗ੍ਰਾਮ ਪੰਚਾਇਤ ਤਖ਼ਤਗੜ੍ਹ ਤੇ ਸਮੂਹ ਸਕੂਲ ਸਟਾਫ਼ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਦਸਵੀਂ ਜਮਾਤ ਦੀ ਵਿਦਿਆਰਥਣ ਅਸ਼ਮੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੜ ਮੁਲਾਂਕਣ ਦੇ ਨਤੀਜੇ ਆਉਣ ਉਪਰੰਤ 627/650 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿਚ ਆਪਣਾ ਸਥਾਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਸ਼ੁਰੂਆਤੀ ਨਤੀਜੇ ਵਿਚ ਉਹ ਸਿਰਫ਼ ਇਕ ਅੰਕ ਦੇ ਫ਼ਰਕ ਨਾਲ ਮੈਰਿਟ ਵਿਚ ਆਉਣ ਤੋਂ ਰਹਿ ਗਈ ਸੀ, ਪਰ ਮੁੜ ਮੁਲਾਂਕਣ ਦੌਰਾਨ ਉਸਦੇ ਚਾਰ ਅੰਕ ਵਧਣ ਨਾਲ ਉਸਦੀ ਇਹ ਉਪਲਬਧੀ ਸੰਭਵ ਹੋਈ। ਇਸੇ ਤਰ੍ਹਾਂ ਸਕੂਲ ਦੀ ਹੋਣਹਾਰ ਵਿਦਿਆਰਥਣ ਇਸ਼ੀਤਾ ਸ਼ਰਮਾ ਪੁੱਤਰੀ ਰਾਜੀਵ ਕੁਮਾਰ ਵਾਸੀ ਬਜਰੂੜ ਨੇ ਦੇਸ਼ ਦੀ ਵੱਕਾਰੀ ਨੀਟ ਪ੍ਰੀਖਿਆ ਕੁਆਲੀਫਾਈ ਕੀਤੀ ਹੈ, ਜਿਸ ਤੇ ਸਕੂਲ ਸਟਾਫ਼ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਕੂਲ ਵਿਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਕੂਲ ਮੁਖੀ ਪਰਮਜੀਤ ਕੌਰ, ਰਿਟਾ. ਅਧਿਆਪਕ ਸ਼ਿੰਗਾਰਾ ਸਿੰਘ ਬੈਂਸ, ਸਾਬਕਾ ਲੈਕ. ਬਲਵੀਰ ਚੰਦ, ਡਾ. ਹੈਪੀ ਸਰਪੰਚ ਤੇ ਸਮੂਹ ਸਕੂਲ ਸਟਾਫ਼ ਨੇ ਸਾਂਝੇ ਤੌਰ ’ਤੇ ਦੋਵਾਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਰਿਟਾ. ਅਧਿਆਪਕ ਸ਼ਿੰਗਾਰਾ ਸਿੰਘ ਬੈਂਸ ਵਲੋਂ ਦੋਵਾਂ ਵਿਦਿਆਰਥਣਾਂ ਨੂੰ 2-2 ਹਜ਼ਾਰ ਜਦਕਿ ਸਾਬਕਾ ਲੈਕ. ਬਲਵੀਰ ਚੰਦ ਵਲੋਂ 11-11 ਸੌ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਪਰਮਜੀਤ ਕੌਰ ਨੇ ਕਿਹਾ ਕਿ ਅਜਿਹੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਸਰੋਤ ਹਨ। ਉਨਾਂ ਵਿਦਿਆਰਥਣਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਐੱਸ. ਐੱਮ. ਸੀ. ਦੇ ਨੁਮਾਇੰਦੇ ਵੀ ਹਾਜ਼ਰ ਸਨ।