ਭਰਤਗੜ੍ਹ-ਢੇਲਾਬੜ ਮਾਰਗ ਦੀ ਮਾੜੀ ਹਾਲਤ ਪ੍ਰਤੀ ਸਰਕਾਰ ਤੇ ਮਹਿਕਮੇ ਤੋਂ ਖਫ਼ਾ ਨੇ ਖੇਤਰੀ ਵਸਨੀਕ
ਭਰਤਗੜ੍ਹ, 3 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਭ) ਅਤੇ (ਮ) ਵਲੋਂ ਪਿਛਲੇ ਮਹੀਨੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਭਰਤਗੜ੍ਹ-ਦਭੋਟਾ ਮਾਰਗ ਅਤੇ ਕਕਰਾਲਾ ਚੌਂਕ ਤੋਂ ਲੈ ਕੇ ਨਵਾਂ ਗਰਾਂ ਮਾਰਗ ਨੂੰ ਨਵਿਆਕੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ, ਪਰ ਪੁਲਿਸ ਚੌਕੀ ਦੇ ਸਾਹਮਣਿਓਂ ਕੌਮੀ ਮਾਰਗ ਤੋਂ ਕਕਰਾਲਾ ਚੌਂਕ ਤੱਕ ਭਰਤਗੜ੍ਹ-ਢੇਲਾਬੜ ਮਾਰਗ ਨੂੰ ਪਹਿਲੀ ਜਿਹੀ ਹਾਲਤ ’ਤੇ ਛੱਡ ਕੇ ਖੇਤਰੀ ਵਸਨੀਕਾਂ, ਸਕੂਲੀ ਬੱਚਿਆਂ, ਆਮ ਰਾਹਗੀਰਾਂ, ਕਾਰੋਬਾਰ ਨਾਲ ਸਬੰਧਿਤ ਵਿਅਕਤੀਆਂ, ਸ੍ਰੀ ਗੁਰੂ ਤੇਗ ਬਹਾਦਰ ਖੇਡ ਮੈਦਾਨ ’ਚ ਭਾਰਤੀ ਫੌਜ ’ਚ ਸੇਵਾਵਾਂ ਦੇਣ ਲਈ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਰਾਜ ਸਰਕਾਰ ਅਤੇ ਵਿਭਾਗ ਦੇ ਖਿਲਾਫ਼ ਵੀ ਕਰ ਲਿਆ ਹੈ, ਕਿਉਂਕਿ ਉਕਤ ਮਾਰਗ ਦੇ ਵਿਚਕਾਰ ਖੱਡਿਆਂ ਦੀ ਬਹੁਤਾਤ ਅਤੇ ਖੱਡਿਆਂ ’ਚ ਪਾਣੀ ਦੀ ਭਰਮਾਰ ਹੈ, ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਹੈ, ਨਿਜੀ ਹਸਪਤਾਲ ਦੀ ਵਾਧੂ ਨਿਕਾਸੀ ਉਕਤ ਮਾਰਗ ’ਤੇ ਖੁੱਲੇਆਮ ਹੈ, ਉਕਤ ਮਾਰਗ ’ਤੇ ਕਰੈਸ਼ਰ ਉਦਯੋਗ ਨਾਲ ਸਬੰਧਤ ਭਾਰੀ ਵਾਹਨਾਂ ਤੇ ਸੀਮਿੰਟ ਉਦਯੋਗ ਨੂੰ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨਿਰੰਤਰ ਜਾਰੀ ਹੈ, ਦੋ ਪਹੀਏ ਅਤੇ ਹਲਕੇ ਵਾਹਨ ਉਕਤ ਮਾਰਗ ’ਤੇ ਚੱਲਣ ਤੋਂ ਅਸਮਰੱਥ ਹਨ। ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਸਮੇਤ ਲੋੜੀਂਦੀ ਮਸੀਨਰੀ ਦਾ ਇੰਤਜ਼ਾਮ ਕਰਕੇ ਖੱਡਿਆਂ ਦੀ ਬਹੁਤਾਤ ਘਟਾਈ ਸੀ, ਫਾਲਤੂ ਪਾਣੀ ਮਾਰਗ ’ਤੇ ਛੱਡਣ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਪਾਣੀ ਸੁੱਟਣ ਤੋਂ ਗ਼ੁਰੇਜ਼ ਕਰਨ, ਨਹੀਂ ਤਾਂ ਵਿਭਾਗ ਵਲੋਂ ਕਾਰਵਾਈ ਕਰਵਾਵਾਂਗੇ, ਦੋ-ਚਾਰ ਦਿਨਾਂ ਬਾਅਦ ਖੱਡਿਆਂ ’ਚੋਂ ਮਿੱਟੀ ਹਵਾ ’ਚ ਉੜ ਗਈ, ਵਿਭਾਗ ਨੇ ਦੋ ਮਾਰਗ ਤਿਆਰ ਕਰ ਦਿੱਤੇ, ਇਸ ਮਾਰਗ ਨੂੰ ਕਿਉਂ ਅਧੂਰਾ ਛੱਡ ਦਿੱਤਾ ਗਿਆ, ਖੇਤਰੀ ਵਸਨੀਕਾਂ ਦੀ ਸਮਝ ਤੋਂ ਬਾਹਰ ਹੈ।
ਭਰਤਗੜ੍ਹ, 3 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਭ) ਅਤੇ (ਮ) ਵਲੋਂ ਪਿਛਲੇ ਮਹੀਨੇ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਭਰਤਗੜ੍ਹ-ਦਭੋਟਾ ਮਾਰਗ ਅਤੇ ਕਕਰਾਲਾ ਚੌਂਕ ਤੋਂ ਲੈ ਕੇ ਨਵਾਂ ਗਰਾਂ ਮਾਰਗ ਨੂੰ ਨਵਿਆਕੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ, ਪਰ ਪੁਲਿਸ ਚੌਕੀ ਦੇ ਸਾਹਮਣਿਓਂ ਕੌਮੀ ਮਾਰਗ ਤੋਂ ਕਕਰਾਲਾ ਚੌਂਕ ਤੱਕ ਭਰਤਗੜ੍ਹ-ਢੇਲਾਬੜ ਮਾਰਗ ਨੂੰ ਪਹਿਲੀ ਜਿਹੀ ਹਾਲਤ ’ਤੇ ਛੱਡ ਕੇ ਖੇਤਰੀ ਵਸਨੀਕਾਂ, ਸਕੂਲੀ ਬੱਚਿਆਂ, ਆਮ ਰਾਹਗੀਰਾਂ, ਕਾਰੋਬਾਰ ਨਾਲ ਸਬੰਧਿਤ ਵਿਅਕਤੀਆਂ, ਸ੍ਰੀ ਗੁਰੂ ਤੇਗ ਬਹਾਦਰ ਖੇਡ ਮੈਦਾਨ ’ਚ ਭਾਰਤੀ ਫੌਜ ’ਚ ਸੇਵਾਵਾਂ ਦੇਣ ਲਈ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਰਾਜ ਸਰਕਾਰ ਅਤੇ ਵਿਭਾਗ ਦੇ ਖਿਲਾਫ਼ ਵੀ ਕਰ ਲਿਆ ਹੈ, ਕਿਉਂਕਿ ਉਕਤ ਮਾਰਗ ਦੇ ਵਿਚਕਾਰ ਖੱਡਿਆਂ ਦੀ ਬਹੁਤਾਤ ਅਤੇ ਖੱਡਿਆਂ ’ਚ ਪਾਣੀ ਦੀ ਭਰਮਾਰ ਹੈ, ਨਿਕਾਸੀ ਦਾ ਕੋਈ ਇੰਤਜ਼ਾਮ ਨਹੀਂ ਹੈ, ਨਿਜੀ ਹਸਪਤਾਲ ਦੀ ਵਾਧੂ ਨਿਕਾਸੀ ਉਕਤ ਮਾਰਗ ’ਤੇ ਖੁੱਲੇਆਮ ਹੈ, ਉਕਤ ਮਾਰਗ ’ਤੇ ਕਰੈਸ਼ਰ ਉਦਯੋਗ ਨਾਲ ਸਬੰਧਤ ਭਾਰੀ ਵਾਹਨਾਂ ਤੇ ਸੀਮਿੰਟ ਉਦਯੋਗ ਨੂੰ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਨਿਰੰਤਰ ਜਾਰੀ ਹੈ, ਦੋ ਪਹੀਏ ਅਤੇ ਹਲਕੇ ਵਾਹਨ ਉਕਤ ਮਾਰਗ ’ਤੇ ਚੱਲਣ ਤੋਂ ਅਸਮਰੱਥ ਹਨ। ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸਮਰਥਕਾਂ ਸਮੇਤ ਲੋੜੀਂਦੀ ਮਸੀਨਰੀ ਦਾ ਇੰਤਜ਼ਾਮ ਕਰਕੇ ਖੱਡਿਆਂ ਦੀ ਬਹੁਤਾਤ ਘਟਾਈ ਸੀ, ਫਾਲਤੂ ਪਾਣੀ ਮਾਰਗ ’ਤੇ ਛੱਡਣ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਪਾਣੀ ਸੁੱਟਣ ਤੋਂ ਗ਼ੁਰੇਜ਼ ਕਰਨ, ਨਹੀਂ ਤਾਂ ਵਿਭਾਗ ਵਲੋਂ ਕਾਰਵਾਈ ਕਰਵਾਵਾਂਗੇ, ਦੋ-ਚਾਰ ਦਿਨਾਂ ਬਾਅਦ ਖੱਡਿਆਂ ’ਚੋਂ ਮਿੱਟੀ ਹਵਾ ’ਚ ਉੜ ਗਈ, ਵਿਭਾਗ ਨੇ ਦੋ ਮਾਰਗ ਤਿਆਰ ਕਰ ਦਿੱਤੇ, ਇਸ ਮਾਰਗ ਨੂੰ ਕਿਉਂ ਅਧੂਰਾ ਛੱਡ ਦਿੱਤਾ ਗਿਆ, ਖੇਤਰੀ ਵਸਨੀਕਾਂ ਦੀ ਸਮਝ ਤੋਂ ਬਾਹਰ ਹੈ। ਖੇਤਰੀ ਵਸਨੀਕਾਂ ਨੇ ਸਰਕਾਰ ਅਤੇ ਵਿਭਾਗ ਦੀ ਕਾਰਗੁਜ਼ਾਰੀ ਪ੍ਰਤੀ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਰਾਤੀਂ ਇਕ ਗੋਦਾਮ ਨੂੰ ਰਾਖੀ ਲੈਣ ਕੇ ਜਾ ਰਹੇ ਭਾਰੀ ਵਾਹਨ ਦੇ ਪਲਟਣ ਨਾਲ ਵਾਹਨ ਆਵਾਜਾਈ ਸ਼ਾਮੀਂ ਤਿੰਨ ਵਜੇ ਤੱਕ ਪ੍ਰਭਾਵਿਤ ਰਹੀ , ਸਕੂਲੀ ਬੱਸਾਂ ਨਾ ਚੱਲਣ ਕਰਕੇ ਬੱਚੇ ਵ ਾਪਿਸ ਘਰਾਂ ਨੂੰ ਮੁੜੇ, ਪਰ ਵਿਭਾਗ ਨੇ ਉਕਤ ਮਾਰਗ ਨੂੰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਰਤਗੜ੍ਹ-ਢੇਲਾਬੜ ਮਾਰਗ ਨੂੰ ਨਵਿਆਉਣ ਲਈ ਸਾਢੇ ਪੰਜ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਉਣ ਲਈ ਰਾਜ ਸਰਕਾਰ ਨੂੰ ਸਿਫਾਰਸ਼ ਕੀਤੀ ਹੈ, 2.82 ਕਿ. ਮੀ. ਲੰਬੇ ਉਕਤ ਮਾਰਗ ਨੂੰ ਜਲਦੀ ਨਵਿਆਇਆ ਜਾਵੇਗਾ।