08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਾਹਨਪੁਰ ਖੂਹੀ ਵਿਖੇ ਨੂਰਪੁਰ ਬੇਦੀ ਜ਼ੋਨ ਦੇ ਬੈਡਮਿੰਟਨ ਮੁਕਾਬਲੇ ਕਰਵਾਏ

ਕਾਹਨਪੁਰ ਖੂਹੀ, 7 ਅਗਸਤ (ਗੁਰਬੀਰ ਸਿੰਘ ਵਾਲੀਆ)- ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਸਕੂਲਾਂ ਦੀਆਂ ਲੜਕੀਆਂ ਅਤੇ ਲੜਕਿਆਂ ਦੇ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲੇ ਪੀ. ਐਮ.

ਅਜੀਤ ਡੈਸਕ 08-08-2026
ਕਾਹਨਪੁਰ ਖੂਹੀ, 7 ਅਗਸਤ (ਗੁਰਬੀਰ ਸਿੰਘ ਵਾਲੀਆ)- ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਸਕੂਲਾਂ ਦੀਆਂ ਲੜਕੀਆਂ ਅਤੇ ਲੜਕਿਆਂ ਦੇ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲੇ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਵਿਖੇ ਉਤਸ਼ਾਹਪੂਰਵਕ ਸੰਪੰਨ ਹੋਏ। ਕਨਵੀਨਰ ਤੇ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਸਾਧਨ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਅੱਜ ਟੂਰਨਾਮੈਂਟ ਦੇ ਅੰਤਿਮ ਦਿਨ ਲੜਕੀਆਂ ਦੇ ਅੰਡਰ-19 ਸਾਲ ਉਮਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਖੇੜਾ ਕਲਮੋਟ ਸਕੂਲ ਦੀ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਮੇਜ਼ਬਾਨ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੀ ਟੀਮ ਨੇ ਦੂਜਾ, ਜਦਕਿ ਸੇਂਟ ਮੈਰੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੀ ਪ੍ਰਕਾਰ ਅੰਡਰ 17 ਚ ਖੇੜਾ ਕਲਮੋਟ ਨੇ ਪਹਿਲਾ, ਸੈਂਟ ਮੇਰੀ ਨੇ ਦੂਜਾ ਤੇ ਕਾਹਨਪੁਰ ਖੂਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰਡਰ 14 ਸਾਲ ਦੇ ਮੁਕਾਬਲੇ ਅਜੇ ਜਾਰੀ ਹਨ। ਇਸੀ ਪ੍ਰਕਾਰ ਲੜਕਿਆਂ ਦੇ ਅੰਡਰ 14 ਸਾਲ ਦੇ ਮੁਕਾਬਲਿਆਂ ‘ਚ ਬ੍ਰਿਟਿਸ਼ ਕੋਲੰਬੀਆ ਸਕੂਲ ਨੇ ਪਹਿਲਾ , ਕਲਵਾਂ ਸਕੂਲ ਨੇ ਦੂਜਾ ਤੇ ਕਾਹਨਪੁਰ ਖੂਹੀ ਸਕੂਲ ਨੇ ਤੀਜਾ ਅਤੇ ਅੰਡਰ 17 ਚ ਕਲਵਾਂ ਨੇ ਪਹਿਲਾ, ਖੇੜਾ ਕਲਮੋਟ ਨੇ ਦੂਜਾ ਤੇ ਭੰਗਲ ਨੇ ਤੀਜਾ ਜਦਕਿ ਅੰਡਰ 19 ਚ ਕਾਹਨਪੁਰ ਖੂਹੀ ਸਕੂਲ ਨੇ ਪਹਿਲਾ, ਨੂਰਪੁਰ ਬੇਦੀ ਸਕੂਲ (ਲੜਕੇ) ਨੇ ਦੂਜਾ ਤੇ ਖੇੜਾ ਕਲਮੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਪ ਕਨਵੀਨਰ ਲੈਕਚਰਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜ਼ੋਨਲ ਪੱਧਰ ਦੇ ਇਹ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਇਸ ਮੌਕੇ ਮਾਸਟਰ ਗੋਪਾਲ ਕ੍ਰਿਸ਼ਨ, ਜਸਵੀਰ ਕੌਰ, ਦਿਲਜੀਤ ਕੌਰ, ਅਮਨਦੀਪ ਕੌਰ, ਧਰਮਿੰਦਰ ਕੁਮਾਰ, ਗਗਨਦੀਪ ਸਿੰਘ ਸਮੇਤ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਖੇਡ ਅਧਿਆਪਕ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਵਲੋਂ ਮੀਟਿੰਗ ਅਗਲੀ ਖ਼ਬਰ ਤਖ਼ਤਗੜ੍ਹ ਜ਼ੋਨ ਦੇ ਖੋ-ਖੋ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।