10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬੱਚਿਆਂ ਨੇ ਤੀਆਂ ਦਾ ਤਿਉਹਾਰ ਕਵਿਤਾ ਉਤਸਵ ਵਜੋਂ ਮਨਾਇਆ

ਬੇਲਾ, 9 ਅਗਸਤ (ਮਨਜੀਤ ਸਿੰਘ ਸੈਣੀ)-ਇਲਾਕੇ ਦੇ ਸਕੂਲੀ ਬੱਚਿਆਂ ਨੇ ਤੀਆਂ ਦਾ ਤਿਉਹਾਰ ਕਵਿਤਾ ਉਤਸਵ ਵਜੋਂ ਮਨਾਇਆ। ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਵਿਹੜੇ ਵਿਚ ਬੱਚਿਆਂ ਨੇ ਕਵਿਤਾਵਾਂ ਅਤੇ ਲੋਕ ਨਾਚ ਗਿੱਧੇ ਦੀਆਂ ਖ਼ੂਬਸੂਰਤ ਝਲਕੀਆਂ ਪੇਸ਼ ਕੀਤੀਆਂ।

ਅਜੀਤ ਡੈਸਕ 10-08-2026
ਬੇਲਾ, 9 ਅਗਸਤ (ਮਨਜੀਤ ਸਿੰਘ ਸੈਣੀ)-ਇਲਾਕੇ ਦੇ ਸਕੂਲੀ ਬੱਚਿਆਂ ਨੇ ਤੀਆਂ ਦਾ ਤਿਉਹਾਰ ਕਵਿਤਾ ਉਤਸਵ ਵਜੋਂ ਮਨਾਇਆ। ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਵਿਹੜੇ ਵਿਚ ਬੱਚਿਆਂ ਨੇ ਕਵਿਤਾਵਾਂ ਅਤੇ ਲੋਕ ਨਾਚ ਗਿੱਧੇ ਦੀਆਂ ਖ਼ੂਬਸੂਰਤ ਝਲਕੀਆਂ ਪੇਸ਼ ਕੀਤੀਆਂ। ਸਭਾ ਦੇ ਪ੍ਰਧਾਨ ਅਜਮੇਰ ਸਿੰਘ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ, ਇਸ ਬਾਲ ਸਭਾ ਵਿਚ ਬੱਚਿਆਂ ਦੇ ਮਾਪੇ, ਇਲਾਕੇ ਦੇ ਲੋਕਾਂ ਅਤੇ ਸਾਹਿਤ ਸਭਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਹਿਕ ਸਭਾ ਬਹਿਰਾਮਪੁਰ ਬੇਟ ਦੀ ਸਕੱਤਰ ਬੇਬੀ ਰੱਜੀ, ਗਗਨਦੀਪ ਕੌਰ ਤੇ ਕੁਲਵਿੰਦਰ ਕੌਰ ਨੇ ਇਸ ਸਮਾਗਮ ਦਾ ਮੰਚ ਸੰਚਾਲਨ ਸੰਯੁਕਤ ਰੂਪ ਵਿਚ ਕੀਤਾ। ਕਵਿਤਾ ਦੇ ਦੌਰ ਵਿਚ ਕਮਲਪ੍ਰੀਤ ਕੌਰ ਨੇ ਗੀਤ, ਰੱਜੀ ਅਤੇ ਕੁਲਵਿੰਦਰ ਕੌਰ ਵਲੋਂ ਕਵਿਤਾ ਪੇਸ਼ ਕੀਤੀਆਂ ਤੇ ਨੰਨੇ ਮੁੰਨੇ ਬੱਚਿਆਂ ਦੇ ਮੂੰਹੋਂ ਸੁਣਾਈਆਂ ਕਵਿਤਾਵਾਂ ਨੇ ਸਰੋਤਿਆਂ ਤੇ ਦਰਸ਼ਕਾਂ ਨੂੰ ਹੈਰਾਨੀਜਨਕ ਖ਼ੁਸ਼ੀ ਪ੍ਰਦਾਨ ਕੀਤੀ। ਕਵਿਤਾਵਾਂ ਦੇ ਨਾਲ ਨਾਲ ਬੱਚਿਆਂ ਵਲੋਂ ਦੋ ਕੋਰੀਓਗ੍ਰਾਫਈਆਂ ਵੀ ਪੇਸ਼ ਕੀਤੀਆਂ ਗਈਆਂ, ਜਿਸ ਦੀ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਦਾਤ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਇਕੱਤਰ ਹੋਈਆਂ ਮੁਟਿਆਰਾਂ ਅਤੇ ਬੱਚਿਆਂ ਦੀਆਂ ਮਾਵਾਂ ਤੇ ਭੈਣਾਂ ਨੇ ਤੀਆਂ ਦੇ ਤਿਉਹਾਰ ਨੂੰ ਗਿੱਧੇ ਦੀ ਧਮਾਲ ਨਾਲ ‘ਜੀ ਆਇਆਂ’ ਕਿਹਾ। ਇਸੇ ਦੌਰਾਨ ਸਾਹਿਕ ਸਭਾ ਵਲੋਂ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਬੱਚਿਆਂ ਸੀਰਤ ਕੌਰ, ਮੰਨੂ, ਆਸ਼ਾ, ਕੁਲਵੀਰ ਕੌਰ , ਰੋਬਿਨ, ਜਸਮੀਨ ਕੌਰ, ਸਿਮਰਨ, ਮਨੀਸ਼, ਜਸਪ੍ਰੀਤ ਅਤੇ ਰੱਜੀ ਗਰੁੱਪ ਫਸੇ ਵਲੋਂ ਭਾਗ ਲੈਣ ਆਏ ਕਲਾਕਾਰ ਬੱਚਿਆਂ ਸਹਿਜਪ੍ਰੀਤ ਕੌਰ, ਤਨਵੀਰ ਕੌਰ, ਏਕਮਪ੍ਰੀਤ ਕੌਰ, ਰਮਨਦੀਪ ਕੌਰ, ਸਿਮਰਨਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਪਰਮਿੰਦਰ ਕੌਰ, ਕਮਲਜੀਤ ਕੌਰ ਅਤੇ ਸੁਖਦੀਪ ਕੌਰ ਨੂੰ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਆਸ਼ਾ ਵਰਕਰ ਭੈਣ ਰਜਵੰਤ ਕੌਰ, ਰੇਖਾ ਰਾਣੀ ਅਤੇ ਪ੍ਰੋਗਰਾਮ ਦੀ ਸਹਾਇਕ ਗੁਰਮੀਤ ਕੌਰ ਨੇ ਯਾਦ ਚਿੰਨ੍ਹ ਭੇਟ ਕੀਤੇ। ਇਸ ਸਮੇਂ ਸਭਾ ਦੇ ਮੈਂਬਰ ਦਰਸ਼ਨ ਸਿੰਘ, ਲੇਖਰਾਜ ਧੀਰ, ਸੁਰਿੰਦਰ ਸਿੰਘ ਰਸੂਲਪੁਰ, ਡਾਕਟਰ ਦੌਲਤ ਰਾਮ ਲੋਈ, ਰਾਣਾ ਮਨਮੋਹਨ ਸਿੰਘ, ਕੰਵਰਫੂਲ ਸਿੰਘ, ਪਰਿੰਸੀਪਲ ਮੋਹਣ ਲਾਲ ਰਾਹੀ, ਹਰਨਾਮ ਸਿੰਘ ਡੱਲਾ ਅਤੇ ਰਘਬੀਰ ਸਿੰਘ ਮਹਿਰਮ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜੱਟਪੁਰ ਵਿਖੇ ਔਰਤਾਂ ਤੇ ਮੁਟਿਆਰਾਂ ਨੇ ਮਿਲ ਕੇ ਮਨਾਇਆ ਤੀਜ ਦਾ ਤਿਉਹਾਰ ਅਗਲੀ ਖ਼ਬਰ ਗੁਰਦੁਆਰਾ ਘਾਟ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।