12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਵਿਖੇ ਭਰਿਆ ਭਾਰੀ ਮੇਲਾ

ਨੂਰਪੁਰ ਬੇਦੀ, 11 ਅਗਸਤ (ਵਿੰਦਰਪਾਲ ਝਾਂਡੀਆਂ)- ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿਤ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਮੇਲਾ ਲੱਗਿਆ ਦੇਖਣ ਨੂੰ ਮਿਲਿਆ।

ਅਜੀਤ ਡੈਸਕ 12-08-2026
ਨੂਰਪੁਰ ਬੇਦੀ, 11 ਅਗਸਤ (ਵਿੰਦਰਪਾਲ ਝਾਂਡੀਆਂ)- ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿਤ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਮੇਲਾ ਲੱਗਿਆ ਦੇਖਣ ਨੂੰ ਮਿਲਿਆ। ਸ਼ਿਵ ਭਗਤਾਂ ਨੇ ਲੰਬੀਆਂ-ਲੰਬੀਆਂ ਕਤਾਰਾਂ ’ਚ ਲੱਗ ਕੇ ਸ਼ਿਵਪਿੰਡੀ ’ਤੇ ਜਲ ਅਤੇ ਬਿਲਪੱਤਰੀ ਅਰਪਿਤ ਕੀਤੀ। ਲੇਕਿਨ ਜਲ ਚੜ੍ਹਾਉਣ ਲਈ ਲੱਗੇ ਨਵੇਂ ਆਧੁਨਿਕ ਸਿਸਟਮ ਕਾਰਨ ਇਹ ਲਾਈਨਾਂ ਤੇਜੀ ਨਾਲ ਚੱਲਦੀਆਂ ਰਹੀਆਂ। ਇਸ ਮੌਕੇ ਤੇ ਮਿਲਖੀ ਰਾਮ ਮਾਧੋਪੁਰ ਦੇ ਪਰਿਵਾਰ ਵਲੋਂ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ਼ਿਵ ਭਗਤਾਂ ਲਈ ਤੜਕਸਾਰ ਤੋਂ ਚਾਹ ਪਕੌੜਿਆਂ ਅਤੇ ਛੋਲੇ ਪੂਰੀਆਂ ਕੜਾਹ ਪ੍ਰਸ਼ਾਦ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਵੱਖ-ਵੱਖ ਭਜਨ ਮੰਡਲੀਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰ ਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਮਾਹੌਲ ਸ਼ਿਵਮਈ ਬਣਾਇਆ। ਇਸ ਮੌਕੇ ਤੇ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪ੍ਰਧਾਨ ਮੋਹਨ ਲਾਲ ਚੰਦਨ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਪਰਮੋਦ ਨੋਨੀ ਤੇ ਜਨਕ ਰਾਜ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਤਖ਼ਤਗੜ੍ਹ ਦੇ ਵਿਦਿਆਰਥੀਆਂ ਵਲੋਂ ਸਾਇੰਸ ਸਿਟੀ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਘਨੌਲੀ ਵਲੋਂ ਸ਼ਰਧਾਲੂਆ ਲਈ ਲੰਗਰ ਦੀ ਸੇਵਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।