13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭੁੱਲਰ ਪਰਿਵਾਰ ਨੂੰ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ

ਭਰਤਗੜ੍ਹ, 12 ਅਗਸਤ (ਜਸਬੀਰ ਸਿੰਘ ਬਾਵਾ)- ਬੜਾ ਪਿੰਡ ਦੇ ਸਾਬਕਾ ਸਰਪੰਚ ਮੋਹਣ ਸਿੰਘ ਭੁੱਲਰ ਅਤੇ ਬੀਬੀ ਜਸਪਾਲ ਕੌਰ ਦੇ ਨਾਲ-ਨਾਲ ਸਮੂਹ ਭੁੱਲਰ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ, ਜਦੋਂ ਇਨ੍ਹਾਂ ਦਾ ਨੌਜਵਾਨ ਪੁੱਤਰ ਰਜਿੰਦਰ ਸਿੰਘ ਭੁੱਲਰ (43) ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਕਰਕੇ ਸਦੀਵੀ ਵਿਛੋੜਾ ਦੇ ਗਿਆ। ਇਹ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਪੁੱਤਰਾਨ ਸਾਹਿਬਰਾਜ ਸਿੰਘ, ਐਸਟਲਰਾਜ ਸਿੰਘ ਅਤੇ ਮਾਂ-ਪਿਓ ਨੂੰ ਰੌਂਦੇ ਵਿਲਕਦੇ ਛੱਡ ਗਿਆ ਹੈ।

ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਲਈ ਸਾਂਝੇ ਯਤਨਾਂ ਦੀ ਲੋੜ- ਡਾ. ਆਰ. ਐਸ. ਪਰਮਾਰ 13-08-2026
ਭਰਤਗੜ੍ਹ, 12 ਅਗਸਤ (ਜਸਬੀਰ ਸਿੰਘ ਬਾਵਾ)- ਬੜਾ ਪਿੰਡ ਦੇ ਸਾਬਕਾ ਸਰਪੰਚ ਮੋਹਣ ਸਿੰਘ ਭੁੱਲਰ ਅਤੇ ਬੀਬੀ ਜਸਪਾਲ ਕੌਰ ਦੇ ਨਾਲ-ਨਾਲ ਸਮੂਹ ਭੁੱਲਰ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ, ਜਦੋਂ ਇਨ੍ਹਾਂ ਦਾ ਨੌਜਵਾਨ ਪੁੱਤਰ ਰਜਿੰਦਰ ਸਿੰਘ ਭੁੱਲਰ (43) ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਕਰਕੇ ਸਦੀਵੀ ਵਿਛੋੜਾ ਦੇ ਗਿਆ। ਇਹ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਪੁੱਤਰਾਨ ਸਾਹਿਬਰਾਜ ਸਿੰਘ, ਐਸਟਲਰਾਜ ਸਿੰਘ ਅਤੇ ਮਾਂ-ਪਿਓ ਨੂੰ ਰੌਂਦੇ ਵਿਲਕਦੇ ਛੱਡ ਗਿਆ ਹੈ। ਨੌਜਵਾਨ ਭੁੱਲਰ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਿਹਰ ਬੜਾ ਪਿੰਡ ਦੀ ਸ਼ਮਸ਼ਾਨਘਾਟ ‘ਤੇ ਕਰ ਦਿੱਤਾ ਗਿਆ ਹੈ, ਇਸ ਦੀ ਚਿਤਾ ਨੂੰ ਅਗਨੀ ਪੁੱਤਰਾਂ ਦੇ ਨਾਲ-ਨਾਲ ਭਤੀਜੇ ਮਨਰਾਜ ਸਿੰਘ ਭੁੱਲਰ ਨੇ ਦਿੱਤੀ। ਇਸ ਦੀਆਂ ਅੰਤਿਮ ਰਸਮਾਂ ਮੌਕੇ ਗੁਰਮੇਲ ਸਿੰਘ ਭੁੱਲਰ, ਦੀਦਾਰ ਸਿੰਘ ਭੁੱਲਰ, ਅਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ, ਸੁਰਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਕਾਹਲੋਂ, ਨੰਬਰਦਾਰ ਭਾਗ ਸਿੰਘ, ਡਾ. ਆਨੰਦ ਘਈ, ਗੁਰਨਾਮ ਸਿੰਘ ਝੱਜ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਸਰਪੰਚ ਹਰਭਜਨ ਸਿੰਘ ਕੋਟਬਾਲਾ, ਹਰਕੰਵਲ ਸਿੰਘ ਢਿੱਲੋਂ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਯੋਗੇਸ਼ ਪੁਰੀ, ਜੱਗਾ ਢਿੱਲੋਂ, ਗੁਰਪ੍ਰੀਤ ਸਿੰਘ ਬੇਲੀ, ਐਡਵੋਕੇਟ ਮਨਜੀਤ ਸਿੰਘ ਭਾਓਵਾਲ, ਸੁਖਰਾਜ ਸਿੰਘ, ਸੁਖਜਿੰਦਰ ਸਿੰਘ ਭਾਓਵਾਲ, ਬਲਵਿੰਦਰ ਸਿੰਘ ਖਰੋਟਾ, ਅਮਰੀਕ ਸਿੰਘ ਭਾਓਵਾਲ, ਮਨਜੋਤ ਢਿੱਲੋਂ, ਉਪ ਪੁਲਿਸ ਕਪਤਾਨ ਬੀਰ ਦਵਿੰਦਰ ਸਿੰਘ, ਕਾਨੂੰਨਗੋ ਇੰਦਰਜੀਤ ਸਿੰਘ, ਨਰਿੰਦਰ ਸਿੰਘ ਢਿੱਲੋਂ, ਮਾ. ਅਮਰਜੀਤ ਸਿੰਘ ਧਾਰਨੀ, ਜੋਗਿੰਦਰ ਸਿੰਘ ਭਾਓਵਾਲ, ਫੌਜੀ ਗੁਰਦਰਸ਼ਨ ਸਿੰਘ, ਗੁਰਨਾਮ ਸਿੰਘ, ਸੁਖਵੰਤ ਸਿੰਘ ਬੈਂਸ, ਗਿਆਨੀ ਹਰਭਜਨ ਸਿੰਘ, ਗਿਆਨੀ ਰਾਮ ਸਿੰਘ ਬੇਲੀ ਆਦਿ ਸ਼ਾਮਿਲ ਸਨ। ਨੌਜਵਾਨ ਭੁੱਲਰ ਦੇ ਬੇਵਕਤ ਤੁਰ ਜਾਣ ‘ਤੇ ਸਮੂਹ ਪਰਿਵਾਰ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਪੰਜਾਬ ਦੇ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸਰਕਲ ਪ੍ਰਧਾਨ ਜਥੇਦਾਰ ਹਰਮੇਸ਼ ਸਿੰਘ ਅਟਾਰੀ, ਜਥੇਦਾਰ ਜਰਨੈਲ ਸਿੰਘ ਸਹੋਤਾ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅਫ਼ਸੋਸ ਪ੍ਰਗਟਾਇਆ ਹੈ।
ਪਿਛਲੀ ਖ਼ਬਰ ਬੈਂਕ ਮਾਰਗ ’ਤੇ ਟਰੈਫ਼ਿਕ ਸਮੱਸਿਆ ਗੰਭੀਰ, ਦੋ ਪਹੀਆ ਵਾਹਨਾਂ ਨੂੰ ਵੀ ਲੰਘਣਾ ਔਖਾ ਟਰੱਸਟ ਸ੍ਰੀ ਦਸਮੇਸ਼ ਅਕੈਡਮੀ ਲਈ ਨਵੇਂ... ਅਗਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਰ ਜਟਵਾਹੜ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।