24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਰਹਿੰਦ ਨਹਿਰ ’ਤੇ ਨਵੇਂ ਪੁਲ ਦਾ ਅੱਜ ਰੱਖਿਆ ਜਾਵੇਗਾ ਨੀਂਹ ਪੱਥਰ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾਾ ਲੰਬੇ ਸਮੇਂ ਦੀ ਮੰਗ ਹੋਵੇਗੀ ਪੂਰੀ

ਰੂਪਨਗਰ, 23 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਵੇਂ ਪੁਲ ਦੀ ਮੰਗ ਹੁਣ ਪੂਰੀ ਹੋਣ ਵੱਲ ਵਧ ਰਹੀ ਹੈ। ਸਰਹਿੰਦ ਨਹਿਰ ‘ਤੇ ਕਰੀਬ ਸਵਾ ਸੌ ਸਾਲ ਪੁਰਾਣੇ ਤੇ ਬੁੱਢੇ ਹੋ ਚੁੱਕੇ ਲੋਹੇ ਦੇ ਪੁਲ ਦੀ ਥਾਂ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ 24 ਅਗਸਤ ਨੂੰ ਰੱਖਿਆ ਜਾਵੇਗਾ।

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਵਲੋਂ ਪਹਿਲਾਂ ਰੱਖੇ ਗਏ ਨੀਂਹ ਪੱਥਰਾਂ ਦੀਆਂ ਜਾਰੀ ਕੀਤੀਆਂ ਤਸਵੀਰਾਂ। 24-08-2026
ਰੂਪਨਗਰ, 23 ਅਗਸਤ (ਸਤਨਾਮ ਸਿੰਘ ਸੱਤੀ)- ਰੂਪਨਗਰ ਸ਼ਹਿਰ ਵਾਸੀਆਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਵੇਂ ਪੁਲ ਦੀ ਮੰਗ ਹੁਣ ਪੂਰੀ ਹੋਣ ਵੱਲ ਵਧ ਰਹੀ ਹੈ। ਸਰਹਿੰਦ ਨਹਿਰ ‘ਤੇ ਕਰੀਬ ਸਵਾ ਸੌ ਸਾਲ ਪੁਰਾਣੇ ਤੇ ਬੁੱਢੇ ਹੋ ਚੁੱਕੇ ਲੋਹੇ ਦੇ ਪੁਲ ਦੀ ਥਾਂ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ 24 ਅਗਸਤ ਨੂੰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲਈ ਬਣਾਏ ਜਾ ਰਹੇ ਛੋਟੇ ਪੁਲ ਦਾ ਕੰਮ ਵੀ ਲੋਹੇ ਵਾਲੇ ਪੁਲ ਦੇ ਨਾਲ ਸ਼ੁਰੂ ਹੋ ਚੁੱਕਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਇਸੇ ਸਥਾਨ ‘ਤੇ ਨਵੇਂ ਪੁਲ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਮੰਗ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਅਤੇ ਕਰੀਬ ਸਵਾ ਸੌ ਸਾਲ ਪੁਰਾਣੇ ਪੁਲ ਨੂੰ ਨਕਾਰਾ ਕਰਾਰ ਦੇ ਕੇ ਭਾਰੀ ਟਰੈਫ਼ਿਕ ਅਤੇ ਚਾਰ ਪਹੀਆ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਨਵਾਂ ਪੁਲ ਕਿਸੇ ਹੋਰ ਥਾਂ ਬਣਾਉਣ ਦੀ ਬਜਾਏ ਇਸੇ ਸਥਾਨ ‘ਤੇ ਬਣਾਇਆ ਜਾ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਪੁਰਾਣੇ ਪੁਲ ਰਾਹੀਂ ਸ਼ਹਿਰ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਨਹਿਰ ਪਾਰ ਕਰਦੀਆਂ ਸਨ। ਹੁਣ ਇਨ੍ਹਾਂ ਪਾਈਪਾਂ ਲਈ ਵੱਖਰਾ ਛੋਟਾ ਪੁਲ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁੱਖ ਪੁਲ ਦਾ ਟੈਂਡਰ ਹੋ ਚੁੱਕਾ ਹੈ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਦੀ ਉਸਾਰੀ ਸ਼ੁਰੂ ਹੋਵੇਗੀ। ਮੱਕੜ ਨੇ ਕਿਹਾ ਨੀਂਹ ਪੱਥਰਾਂ ਤੋਂ ਅੱਗੇ ਵੀ ਵਧੇ ਕੰਮ : ਦੂਜੇ ਪਾਸੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ ਨੇ ਨਵੇਂ ਪੁਲ ਦੇ ਨੀਂਹ ਪੱਥਰ ਨੂੰ ਲ ੈ ਕੇ ਸਰਕਾਰ ਅਤੇ ਵਿਧਾਇਕ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਸਨ, ਪਰ ਕਈ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕੇ। ਮੱਕੜ ਨੇ ਗਾਂਧੀ ਨਗਰ, ਵੋਡਾਫੋਨ ਤੋਂ ਬਾਈਪਾਸ ਸੜਕ ਅਤੇ ਵੱਡੀ ਹਵੇਲੀ ਦੇ ਖੇਡ ਮੈਦਾਨ ਸਮੇਤ ਕਈ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਕੰਮ ਜ਼ਮੀਨੀ ਪੱਧਰ ‘ਤੇ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ‘’ਸ਼ਹਿਰ ਵਿਚ ਨੀਂਹ ਪੱਥਰ ਤਾਂ ਕਾਫ਼ੀ ਹਨ, ਹੁਣ ਲੋਕ ਕੰਮਾਂ ਦੀ ਉਡੀਕ ਕਰ ਰਹੇ ਹਨ।” ਮੱਕੜ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੂੰ ਚੋਣਾਂ ਨੇੜੇ ਆਉਣ ‘ਤੇ ਹੀ ਪੁਲ ਦੀ ਸਮੱਸਿਆ ਯਾਦ ਆਈ ਹੈ। ਉਨ੍ਹਾਂ ਪਿਛਲੇ ਸਾਢੇ ਚਾਰ ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਿਕਾਸ ਕਾਰਜਾਂ ਦਾ ਹਿਸਾਬ ਲੈਣਗੇ। ਮੀਂਹ ਤੋਂ ਬਾਅਦ ਰੁਕੇ ਕੰਮ ਵੀ ਹੋਣਗੇ ਸ਼ੁਰੂ: ਰਾਜੂ ਸਤਿਆਲ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾ ਕਿ ਜਿਨ੍ਹਾਂ ਨੀਂਹ ਪੱਥਰਾਂ ਵਾਲੇ ਕੰਮਾਂ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚੋਂ ਕੁੱਝ ਲੋਕਾਂ ਦੇ ਇਤਰਾਜ਼ਾਂ ਕਾਰਨ ਰੋਕੇ ਗਏ ਸਨ। ਉਨ੍ਹਾਂ ਕਿਹਾ ਕਿ ਬਰਸਾਤ ਤੋਂ ਬਾਅਦ ਇਹ ਕੰਮ ਵੀ ਤੁਰੰਤ ਮੁੜ ਸ਼ੁਰੂ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਕਈ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਸੜਕਾਂ ਤੇ ਟਾਈਲਾਂ ਆਦਿ ਦੇ ਕੰਮ ਵੀ ਚੱਲ ਰਹੇ ਹਨ। ਮੌਸਮ ਠੀਕ ਹੁੰਦੇ ਹੀ ਬਾਕੀ ਕੰਮ ਵੀ ਸ਼ੁਰੂ ਕਰ ਦਿੱਤੇ ਜਾਣਗੇ।
ਪਿਛਲੀ ਖ਼ਬਰ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਦਾ ਚੋਣ ਇਜਲਾਸ ਅਗਲੀ ਖ਼ਬਰ ਫੂਲ ਕਲਾਂ ਦੀ ਪੰਚਾਇਤੀ ਜ਼ਮੀਨ ਲਈ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ ਪਿੰਡ ਵਾਸੀਆਂ ਨੇ ਵਿਧਾਨ ਸਭਾ ’ਚ ਮੁੱਦਾ ਚੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।