29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੌਮਾਂਤਰੀ ਦੰਗਲ 5 ਤੋਂ

ਭਰਤਗੜ੍ਹ, 28 ਅਗਸਤ (ਜਸਬੀਰ ਸਿੰਘ ਬਾਵਾ)- ਸਚਖੰਡਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੀ ਜਨਮ ਭੂਮੀ ਭਰਤਗੜ੍ਹ ‘ਚ ਇਨ੍ਹਾਂ ਦੀ ਯਾਦ ਵਿਚ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ਰਹਿਨੁਮਾਈ ਅਧੀਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੌਮਾਂਤਰੀ ਦੰਗਲ 5 ਤੋਂ 8 ਸਤੰਬਰ ਨੂੰ ਦੰਗਲ ਕਮੇਟੀ, ਗ੍ਰਾਮ ਪੰਚਾਇਤ, ਸਥਾਨਕ ਵਸਨੀਕਾਂ ਵਲੋਂ ਕਰਵਾਇਆ ਜਾਵੇਗਾ। ਨੰਬਰਦਾਰ ਉਜਾਗਰ ਸਿੰਘ ਢਿੱਲੋਂ ਨੇ ਦੱਸਿਆ 5 ਨੂੰ ਬੱਚਿਆਂ ਦੇ ਘੋਲ, 6 ਅਤੇ 7 ਸਤੰਬਰ ਨੂੰ ਆਮ ਪਹਿਲਵਾਨਾਂ ਦੇ ਘੋਲ, 8 ਸਤੰਬਰ ਨੂੰ ਨਾਮੀ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਦੇ ਘੋਲਾਂ ਤੋਂ ਇਲਾਵਾ ਪਟਕੇ ਦਾ ਘੋਲ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ ਅਤੇ ਇਸੇ ਦਿਨ ਪਟਕੇ ਦੇ ਘੋਲ ਦੇ ਜੇਤੂ-ਉਪ ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਦੇ ਨਾਲ-ਨਾਲ ਘੋਲ ਕਰਨ ਵਾਲੇ ਪਹਿਲਵਾਨਾਂ ਨੂੰ ਮਿਥੀ ਰਾਸ਼ੀ ਸੌਂਪੀ ਜਾਵੇਗੀ।

ਅਜੀਤ ਡੈਸਕ 29-08-2026
ਭਰਤਗੜ੍ਹ, 28 ਅਗਸਤ (ਜਸਬੀਰ ਸਿੰਘ ਬਾਵਾ)- ਸਚਖੰਡਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਦੀ ਜਨਮ ਭੂਮੀ ਭਰਤਗੜ੍ਹ ‘ਚ ਇਨ੍ਹਾਂ ਦੀ ਯਾਦ ਵਿਚ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੀ ਰਹਿਨੁਮਾਈ ਅਧੀਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੌਮਾਂਤਰੀ ਦੰਗਲ 5 ਤੋਂ 8 ਸਤੰਬਰ ਨੂੰ ਦੰਗਲ ਕਮੇਟੀ, ਗ੍ਰਾਮ ਪੰਚਾਇਤ, ਸਥਾਨਕ ਵਸਨੀਕਾਂ ਵਲੋਂ ਕਰਵਾਇਆ ਜਾਵੇਗਾ। ਨੰਬਰਦਾਰ ਉਜਾਗਰ ਸਿੰਘ ਢਿੱਲੋਂ ਨੇ ਦੱਸਿਆ 5 ਨੂੰ ਬੱਚਿਆਂ ਦੇ ਘੋਲ, 6 ਅਤੇ 7 ਸਤੰਬਰ ਨੂੰ ਆਮ ਪਹਿਲਵਾਨਾਂ ਦੇ ਘੋਲ, 8 ਸਤੰਬਰ ਨੂੰ ਨਾਮੀ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਦੇ ਘੋਲਾਂ ਤੋਂ ਇਲਾਵਾ ਪਟਕੇ ਦਾ ਘੋਲ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ ਅਤੇ ਇਸੇ ਦਿਨ ਪਟਕੇ ਦੇ ਘੋਲ ਦੇ ਜੇਤੂ-ਉਪ ਜੇਤੂ ਪਹਿਲਵਾਨਾਂ ਨੂੰ ਇਨਾਮੀ ਰਾਸ਼ੀ ਦੇ ਨਾਲ-ਨਾਲ ਘੋਲ ਕਰਨ ਵਾਲੇ ਪਹਿਲਵਾਨਾਂ ਨੂੰ ਮਿਥੀ ਰਾਸ਼ੀ ਸੌਂਪੀ ਜਾਵੇਗੀ। ਇਨ੍ਹਾਂ ਦੱਸਿਆ ਅੰਤਲੇ ਦਿਨ ਧਾਰਮਿਕ ਸ਼ਖ਼ਸੀਅਤਾਂ ਦੇ ਨਾਲ-ਨਾਲ, ਰਾਜਨੀਤਕ ਸ਼ਖ਼ਸੀਅਤਾਂ, ਇਲਾਕਾਈ ਮੁਹਤਬਰ ਅਤੇ ਦੇਸ਼-ਵਿਦੇਸ਼ ਤੋਂ ਖੇਡ ਪ੍ਰੇਮੀ ਵਿਸ਼ੇਸ਼ ਤੌਰ ‘ਤੇ ਪੁੱਜਣਗੇ।
ਪਿਛਲੀ ਖ਼ਬਰ ਭਾਈ ਚਾਵਲਾ ਵਲੋਂ ਅੱਜ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਲਈ ਅਰਦਾਸ ਕਰਨ ਦੀ ਅਪੀਲ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1634.76 ਫੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।