29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਜਥੇਦਾਰ ਲੱਖੇਵਾਲ ਵਲੋਂ ਪਿੰਡਾਂ ’ਚ ਮੀਟਿੰਗਾਂ

ਬੇਲਾ, 28 ਅਗਸਤ (ਮਨਜੀਤ ਸਿੰਘ ਸੈਣੀ)- ਮੀਰੀ ਪੀਰੀ ਖ਼ਾਲਸਾ ਮਾਰਚ ਦੇ ਦੂਜੇ ਪੜਾਅ ਤਹਿਤ ਵੱਖ ਵੱਖ ਜ਼ਿਲ੍ਹਿਆਂ, ਪਿੰਡਾਂ, ਨਗਰ ਤੇ ਸ਼ਹਿਰਾਂ ਵਿਚੋਂ ਦੀ ਹੁੰਦਾ ਹੋਇਆ 2 ਸਤੰਬਰ ਨੂੰ ਖ਼ਾਲਸਾ ਮਾਰਚ ਸ੍ਰੀ ਚਮਕੌਰ ਸਾਹਿਬ ਪਹੁੰਚੇਗਾ ਅਤੇ ਰਾਤ ਦੇ ਵਿਸ਼ਰਾਮ ਉਪਰੰਤ 3 ਸਤੰਬਰ ਨੂੰ ਸਵੇਰੇ ਰੂਪਨਗਰ ਲਈ ਰਵਾਨਾ ਹੋਵੇਗਾ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਵਲੋਂ ਵੱਖ ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤਾਂ, ਸੰਗਤਾਂ ਨਾਲ ਮੀਟਿੰਗਾਂ ਕੀਤੀਆਂ ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਗੁਰਮੁੱਖ ਸਿੰਘ, ਹੈੱਡ ਗ੍ਰੰਥੀ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਪਿੰਡ ਜਟਾਣਾ ਵਿਖੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਪ੍ਰਧਾਨ ਹਰਬੰਸ ਸਿੰਘ ਪ੍ਰਦੇਸੀ ਅਤੇ ਨਗਰ ਨਿਵਾਸੀ। ਤਸਵੀਰ : ਮਨਜੀਤ ਸਿੰਘ ਸੈਣੀ 29-08-2026
ਬੇਲਾ, 28 ਅਗਸਤ (ਮਨਜੀਤ ਸਿੰਘ ਸੈਣੀ)- ਮੀਰੀ ਪੀਰੀ ਖ਼ਾਲਸਾ ਮਾਰਚ ਦੇ ਦੂਜੇ ਪੜਾਅ ਤਹਿਤ ਵੱਖ ਵੱਖ ਜ਼ਿਲ੍ਹਿਆਂ, ਪਿੰਡਾਂ, ਨਗਰ ਤੇ ਸ਼ਹਿਰਾਂ ਵਿਚੋਂ ਦੀ ਹੁੰਦਾ ਹੋਇਆ 2 ਸਤੰਬਰ ਨੂੰ ਖ਼ਾਲਸਾ ਮਾਰਚ ਸ੍ਰੀ ਚਮਕੌਰ ਸਾਹਿਬ ਪਹੁੰਚੇਗਾ ਅਤੇ ਰਾਤ ਦੇ ਵਿਸ਼ਰਾਮ ਉਪਰੰਤ 3 ਸਤੰਬਰ ਨੂੰ ਸਵੇਰੇ ਰੂਪਨਗਰ ਲਈ ਰਵਾਨਾ ਹੋਵੇਗਾ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਵਲੋਂ ਵੱਖ ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤਾਂ, ਸੰਗਤਾਂ ਨਾਲ ਮੀਟਿੰਗਾਂ ਕੀਤੀਆਂ ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਗੁਰਮੁੱਖ ਸਿੰਘ, ਹੈੱਡ ਗ੍ਰੰਥੀ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਥੇਦਾਰ ਲੱਖੇਵਾਲ ਨੇ ਦੱਸਿਆ ਕਿ 3 ਸਤੰਬਰ ਨੂੰ ਸਵੇਰੇ ਖ਼ਾਲਸਾ ਮਾਰਚ ਦੀ ਰਵਾਨਗੀ ਹੋਵੇਗੀ, ਜਿਸ ਦਾ ਕਿ ਬੱਸ ਅੱਡਾ ਜਟਾਣਾ ਵਿਖੇ ਪਿੰਡ ਜਟਾਣਾ, ਮਨਜੀਤ ਪੁਰ , ਮੁਕਾਰਾਪੁਰ, ਖਾਨਪੁਰ, ਹਾਫੀਜਾਬਾਦ ਪਿੰਡਾਂ ਦੀਆਂ ਸੰਗਤਾਂ ਖਾਲਸਾ ਮਾਰਚ ਦਾ ਪਹਿਲਾ ਸਵਾਗਤ ਕਰਨਗੀਆਂ ਉਪਰੰਤ ਖਾਲਸਾ ਮਾਰਚ ਬੇਲਾ, ਪਰੋਜਪੁਰ, ਮੁਜਾਫਤ, ਜਗਤਪੁਰ, ਭਲਿਆਣ, ਮਾਹਲਾਂ ਝੱਲੀਆਂ, ਭਾਓਵਾਲ, ਮਨਸੂਹਾ ਹੁੰਦਾ ਹੋਇਆ ਡਾਕਟਰ ਸੁਰਜੀਤ ਹਸਪਤਾਲ ਕੋਲ ਰੂਪਨਗਰ ਦੀਆਂ ਸੰਗਤਾਂ ਖਾਲਸਾ ਮਾਰਚ ਦਾ ਸਵਾਗਤ ਕਰਨਗੀਆਂ। ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਰਾਸਤੇ ਵਿਚ ਆਉਂਦੇ ਪਿੰਡਾਂ , ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨੌਜਵਾਨਾਂ ਨੂੰ ਖ਼ਾਲਸਾ ਮਾਰਚ ਦੇ ਸਵਾਗਤ ਲਈ ਬੇਨਤੀ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਟਾਣਾ ਦੇ ਪ੍ਰਧਾਨ ਹਰਬੰਸ ਸਿੰਘ ਪ੍ਰਦੇਸੀ, ਨੰਬਰਦਾਰ ਜਸਵੀਰ ਸਿੰਘ ਜਟਾਣਾ ਨੇ ਖ਼ਾਲਸਾ ਮਾਰਚ ਦਾ ਸਵਾਗਤ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵਧੀਆ ਤਰੀਕੇ ਨਾਲ਼ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਮੈਨੇਜਰ ਗੁਰਮੁੱਖ ਸਿੰਘ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ, ਹੈੱਡ ਗ੍ਰੰਥੀ ਸੁਖਵਿੰਦਰ ਸਿੰਘ, ਬਲਵੀਰ ਸਿੰਘ, ਨੰਬਰਦਾਰ ਜਸਵੀਰ ਸਿੰਘ, ਦਲਵੀਰ ਸਿੰਘ ਬੰਟੀ ਜਟਾਣਾ, ਗੁਰਮੀਤ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਕਮਲਜੀਤ ਸਿੰਘ ਪੱਪੂ, ਮਨਜੀਤ ਸਿੰਘ, ਇਕਬਾਲ ਸਿੰਘ ਬਾਲੀ ਡੀਜੇ, ਸ਼ੰਟੀ ਜਟਾਣਾ, ਗੁਰਦੇਵ ਸਿੰਘ ਦੇਵ ਰਾਗੀ ਤੇ ਭੁਪਿੰਦਰ ਸਿੰਘ, ਹੈਪੀ ਜਟਾਣਾ ਆਦਿ ਹਾਜ਼ਰ ਸਨ
ਪਿਛਲੀ ਖ਼ਬਰ ਮੋਟਰਾਂ ਦੀਆਂ ਚੋਰੀ ਹੋ ਰਹੀਆਂ ਕੇਬਲਾਂ ਅਤੇ ਹੋਰ ਸਮਾਨ ਸਬੰਧੀ ਕਿਸਾਨਾਂ ਨੇ ਥਾਣਾ ਮੁਖੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦੀ ਅਰਥੀ ਸਾੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।