31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਯਾਦਗਾਰੀ ਹੋ ਨਿੱਬੜੀ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਵਲੋਂ ਟਿੱਬਾ ਨੰਗਲ ਵਿਖੇ ਕਰਵਾਈ ਮੈਗਾ ਅਥਲੈਟਿਕਸ ਚੈਂਪੀਅਨਸ਼ਿਪ

ਨੂਰਪੁਰ ਬੇਦੀ, 30 ਅਗਸਤ (ਵਿੰਦਰਪਾਲ ਝਾਂਡੀਆਂ)-ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਤੇ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਕਮਲ ਚੌਹਾਨ ਟੇਡੇਵਾਲ ਵਲੋਂ ਏਰੀਆ ਯੂਥ ਅਲਾਇੰਸ ਦੇ ਸਹਿਯੋਗ ਨਾਲ ਸਤਿਗੁਰੂ ਬ੍ਰਹਮ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਦੇ ਖੇਡ ਮੈਦਾਨ ਵਿਚ ਕਰਵਾਈ ਪਹਿਲੀ ਮੈਗਾ ਅਥਲੈਟਿਕਸ ਚੈਂਪੀਅਨਸ਼ਿਪ ਯਾਦਗਾਰੀ ਹੋ ਨਿੱਬੜੀ। ਖੇਡ ਮੇਲੇ ਵਿਚ ਹਲਕਾ ਰੂਪਨਗਰ ਤੇ ਬਲਾਚੌਰ ਦੇ ਵੱਖ-ਵੱਖ ਪਿੰਡਾਂ ਤੋਂ ਕਰੀਬ 2400 ਖਿਡਾਰੀਆਂ ਨੇ ਭਾਗ ਲਿਆ।

ਅਜੀਤ ਡੈਸਕ 31-08-2026
ਨੂਰਪੁਰ ਬੇਦੀ, 30 ਅਗਸਤ (ਵਿੰਦਰਪਾਲ ਝਾਂਡੀਆਂ)-ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਤੇ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਕਮਲ ਚੌਹਾਨ ਟੇਡੇਵਾਲ ਵਲੋਂ ਏਰੀਆ ਯੂਥ ਅਲਾਇੰਸ ਦੇ ਸਹਿਯੋਗ ਨਾਲ ਸਤਿਗੁਰੂ ਬ੍ਰਹਮ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਦੇ ਖੇਡ ਮੈਦਾਨ ਵਿਚ ਕਰਵਾਈ ਪਹਿਲੀ ਮੈਗਾ ਅਥਲੈਟਿਕਸ ਚੈਂਪੀਅਨਸ਼ਿਪ ਯਾਦਗਾਰੀ ਹੋ ਨਿੱਬੜੀ। ਖੇਡ ਮੇਲੇ ਵਿਚ ਹਲਕਾ ਰੂਪਨਗਰ ਤੇ ਬਲਾਚੌਰ ਦੇ ਵੱਖ-ਵੱਖ ਪਿੰਡਾਂ ਤੋਂ ਕਰੀਬ 2400 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਦਾ ਉਦਘਾਟਨ ਏਰੀਆ ਯੂਥ ਅਲਾਇੰਸ ਦੇ ਅਹੁਦੇਦਾਰਾਂ ਵਲੋਂ ਕੀਤਾ, ਜਦਕਿ ਜੇਤੂ ਖਿਡਾਰੀਆਂ ਨੂੰ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਵਲੋਂ ਨਕਦ ਇਨਾਮ ਰਾਸ਼ੀ ਤੇ ਟਰਾਫ਼ੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਪ੍ਰਧਾਨ ਕਮਲ ਚੌਹਾਨ ਵਲੋਂ ਜਾਰੀ ਕੀਤੇ ਨਤੀਜਿਆਂ ਮੁਤਾਬਿਕ ਅੰਡਰ-12 ਲੜਕਿਆਂ ਦੇ 100 ਮੀਟਰ ਦੌੜ ਦ ਮੁਕਾਬਲਿਆਂ ‘ਚ ਸੰਜੀਵ ਮੀਰਪੁਰ ਨੇ ਪਹਿਲਾ, ਕਰਨਵੀਰ ਸਿੰਘ ਰਾਏਪੁਰ ਨੇ ਦੂਜਾ ਤੇ ਤਰਨਵੀਰ ਸਿੰਘ ਰਾਏਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚ ਨਵਸੀਰਤ ਕੌਰ ਮਾਨ, ਅਨੰਦਪੁਰ ਸਾਹਿਬ ਨੇ ਪਹਿਲਾ, ਪ੍ਰਿਜਲੀਨ ਮਟੋਰ ਨੇ ਦੂਜਾ ਤੇ ਰਹਿਮਤ ਰਾਜੂਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-15 ਲੜਕਿਆਂ ਦੀ 200 ਮੀਟਰ ਦੌੜ ਵਿਚ ਪ੍ਰਿੰਸ ਰੋਪੜ ਪਹਿਲੇ, ਜਸਪ੍ਰੀਤ ਸਿੰਘ ਰਾਏਪੁਰ ਦੂਜੇ, ਮਨਦੀਪ ਕੁਮਾਰ ਮੀਆਂਪੁਰ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਵਿਚ ਨਵਪ੍ਰੀਤ ਪਰਾਗਪੁਰ ਪਹਿਲੇ, ਰਮਨਪ੍ਰੀਤ ਮਟੋਰ ਦੂਜੇ ਤੇ ਹਰਲੀਨ ਭੋਗੀਪੁਰ ਤੀਜੇ ਸਥਾਨ ‘ਤੇ ਰਹੀ। ਅੰਡਰ-18 ਲੜਕਿਆਂ ਦੀ 400 ਮੀਟਰ ਦੌੜ ਵਿਚ ਜਸਕਰਨ ਸਿੰਘ, ਡੀ. ਏ. ਵੀ. ਸਕੂਲ ਤਖਤਗੜ੍ਹ ਨੇ ਪਹਿਲਾ, ਕਰਨਪ੍ਰੀਤ ਸਿੰਘ, ਡੀ. ਏ. ਵੀ. ਸਕੂਲ ਨੇ ਦੂਜਾ ਤੇ ਸੋਨੂ ਕੁਮਾਰ ਝੱਜ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿਚ ਮਨਜੀਤ ਕੌਰ ਹਿਆਤਪੁਰ ਪਹਿਲੇ, ਸਾਕਸ਼ੀ ਵਾਲੀਆ ਊਨਾ ਦੂਜੇ ਤੇ ਅੰਜਲੀ ਕਲਵਾਂ ਤੀਜੇ ਸਥਾਨ ‘ਤੇ ਰਹੀ। 800 ਮੀਟਰ ਲੜਕੀਆਂ ਵਿਚ ਦੀਆ ਰਾਣਾ ਨੇ ਪਹਿਲਾ, ਮਨਜੀਤ ਕੌਰ ਨੇ ਦੂਜਾ ਤੇ ਦਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ 1600 ਮੀਟਰ ਲੜਕਿਆਂ ਵਿਚ ਸਹਿਜਪ੍ਰੀਤ ਸਿੰਘ ਪਹਿਲੇ, ਅਮਨਪ੍ਰੀਤ ਸਿੰਘ ਦੂਜੇ ਅਤੇ ਵੰਸ਼ ਕਸਾਣਾ ਤੀਜੇ ਸਥਾਨ ‘ਤੇ ਰਹੇ। ਲੰਬੀ ਛਾਲ ਲੜਕੀਆਂ ਵਿਚ ਜਪਜੋਤ ਕੌਰ ਪਹਿਲੇ, ਦਲਜੀਤ ਕੌਰ ਦੂਜੇ ਅਤੇ ਵੰਸ਼ਿਕਾ ਤੀਜੇ ਸਥਾਨ ‘ਤੇ ਰਹੀ। ਲੜਕਿਆਂ ਵਿਚ ਸ਼ੌਰਵ ਨੇ ਪਹਿਲਾ, ਪ੍ਰੀਤ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ 200 ਮੀਟਰ ਦੌੜ ਵਿਚ ਰਾਜ ਭਾਟੀਆ ਪਹਿਲੇ, ਜਸਵਿੰਦਰ ਸਿੰਘ ਦੂਜੇ ਅਤੇ ਜੀਤ ਚੌਹਾਨ ਤੀਜੇ ਸਥਾਨ ‘ਤੇ ਰਹੇ, ਜਦਕਿ ਔਰਤਾਂ ਵਿਚ ਪਰਮਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਮਲ ਚੌਹਾਨ ਨੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਟਰਾਫ਼ੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਕਮਲ ਚੌਹਾਨ ਨੇ ਚੈਂਪੀਅਨਸ਼ਿਪ ‘ਚ ਭਾਗ ਲੈਣ ਵਾਲੇ ਸਮੁੱਚੇ ਖਿਡਾਰੀਆਂ ਨੂੰ ਆਪਣੀ ਤਰਫ਼ੋਂ ਟੀ-ਸ਼ਰਟ ਵੀ ਭੇਟ ਕੀਤੀਆਂ।
ਪਿਛਲੀ ਖ਼ਬਰ ਅਜੀਤ, ਜਲੰਧਰ ਐਮ. ਬੀ. ਬੀ. ਐੱਸ. ਦੀ ਸਰਕਾਰੀ ਸੀਟ ਹਾਸਿਲ ਕਰਨ ਵਾਲੇ ਮੁਕੇਸ਼ ਕੁਮਾਰ ਸਮੇਤ ਸਰਕਾਰੀ ਨੌਕਰੀਆਂ ਪ੍ਰਾਪਤ ਕਰ... ਅਗਲੀ ਖ਼ਬਰ ਨਿਯੁਕਤੀ ਪੱਤਰ ਨਾ ਜਾਰੀ ਕਰਨ ਦੇ ਰੋਸ ਵਜੋਂ ਰੋਸ ਮਾਰਚ ਦੌਰਾਨ ਥਰਮਲ ਦੇ ਕੱਚੇ ਕਾਮੇ। ਸਾਂਝੀ ਥਰਮਲ ਕੰਟਰੈਕਟਰ ਵਰਕਰ ਯੂਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।