31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਜੀਤ, ਜਲੰਧਰ ਐਮ. ਬੀ. ਬੀ. ਐੱਸ. ਦੀ ਸਰਕਾਰੀ ਸੀਟ ਹਾਸਿਲ ਕਰਨ ਵਾਲੇ ਮੁਕੇਸ਼ ਕੁਮਾਰ ਸਮੇਤ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ

ਨੂਰਪੁਰ ਬੇਦੀ, 30 ਅਗਸਤ (ਵਿੰਦਰਪਾਲ ਝਾਂਡੀਆਂ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ਵਿਚ ਮਿਲ ਰਹੇ ਮੌਕਿਆਂ ਤਹਿਤ ਪਿੰਡ ਰੂੜੇਵਾਲ ਦੇ ਨੌਜਵਾਨ ਮੁਕੇਸ਼ ਕੁਮਾਰ ਪੁੱਤਰ ਦਰਸ਼ਨ ਦਾਸ ਵਲੋਂ ਐਮ. ਬੀ.

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਨਮਾਨ ਚਿੰਨ੍ਹ ਭੇਟ ਕਰਕੇ ਨੌਜਵਾਨਾਂ ਦੀ ਕੀਤੀ ਹੌਸਲਾ ਅਫ਼ਜਾਈ 31-08-2026
ਨੂਰਪੁਰ ਬੇਦੀ, 30 ਅਗਸਤ (ਵਿੰਦਰਪਾਲ ਝਾਂਡੀਆਂ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਤੇ ਰੋਜ਼ਗਾਰ ਦੇ ਖੇਤਰ ਵਿਚ ਮਿਲ ਰਹੇ ਮੌਕਿਆਂ ਤਹਿਤ ਪਿੰਡ ਰੂੜੇਵਾਲ ਦੇ ਨੌਜਵਾਨ ਮੁਕੇਸ਼ ਕੁਮਾਰ ਪੁੱਤਰ ਦਰਸ਼ਨ ਦਾਸ ਵਲੋਂ ਐਮ. ਬੀ. ਬੀ. ਐੱਸ. ਦੀ ਸਰਕਾਰੀ ਸੀਟ ਹਾਸਿਲ ਕਰਨ ‘ ਤੇ ਉਸ ਦੇ ਸਨਮਾਨ ਲਈ ਰੂੜੇਵਾਲ ਵਿਖੇ ਹੀ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਪੁਲਿਸ ਵਿਚ ਨੌਕਰੀ ਹਾਸਿਲ ਕਰਨ ਵਾਲੇ ਮੋਹਿਤ ਕੁਮਾਰ, ਰਮਨਪ੍ਰੀਤ ਤੇ ਆਂਗਣਵਾੜੀ ਵਿਚ ਨੌਕਰੀ ਪ੍ਰਾਪਤ ਕਰਨ ਵਾਲੀ ਜਸ਼ਨਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ। ਸਮਾਗਮ ਵਿਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦਿਆਂ ਮੁਕੇਸ਼ ਕੁਮਾਰ ਸਮੇਤ ਸਾਰੇ ਨੌਜਵਾਨਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਵਿਧਾਇਕ ਐਡਵੋਕੇਟ ਚੱਢਾ ਨੇ ਕਿਹਾ ਕਿ ਕਿਸੇ ਵੀ ਨੌਜਵਾਨ ਵਲੋਂ ਮਿਹਨਤ ਤੇ ਲਗਨ ਨਾਲ ਵੱਡੀ ਪ੍ਰਾਪਤੀ ਕਰਨਾ ਪੂਰੇ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੁੰਦੀ ਹੈ। ਮੁਕੇਸ਼ ਕੁਮਾਰ ਵਲੋਂ ਐਮ. ਬੀ. ਬੀ. ਐੱਸ. ਲਈ ਸਰਕਾਰੀ ਸੀਟ ਹਾਸਲ ਕਰਨਾ ਉਸ ਦੀ ਮਿਹਨਤ, ਲਗਨ ਤੇ ਯੋਗਤਾ ਦਾ ਨਤੀਜਾ ਹੈ। ਇਸੇ ਤਰ੍ਹਾਂ ਮੋਹਿਤ ਕੁਮਾਰ, ਰਮਨਪ੍ਰੀਤ ਤੇ ਜਸ਼ਨਪ੍ਰੀਤ ਕੌਰ ਵਲੋਂ ਸਰਕਾਰੀ ਸੇਵਾ ਵਿਚ ਕਦਮ ਰੱਖਣਾ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸਿੱਖਿਆ, ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਰੋਜ਼ਗਾਰ ਦੇ ਖੇਤਰ ਵਿਚ ਅੱਗੇ ਵਧਣ ਲਈ ਬਿਹਤਰ ਮੌਕੇ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਨਮਾਨਿਤ ਨੌਜਵਾਨਾਂ ਨੇ ਸਮਾਗਮ ਦੇ ਪ੍ਰਬੰਧਕਾਂ ਤੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਹੌਸਲਾ ਅਫਜਾਈ ਉਨ੍ਹਾਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।ਇਸ ਮੌਕੇ ਸਰਪੰਚ ਚੂਹੜ ਰਾਮ, ਭਜਨ ਲਾਲ ਸੋਢੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਠੇਕੇਦਾਰ ਮੋਹਨ ਲਾਲ, ਚਮਨ ਲਾਲ ਭਾਟੀਆ ਕਰਤਾਰਪੁਰ, ਈਸ਼ਵਰ ਦਾਸ, ਅਨੰਤ ਚੰਦ, ਹੁਸਨ ਲਾਲ ਚੌਹਾਨ, ਬਲਦੇਵ ਰਾਜ ਸਰਪੰਚ ਕਾਂਗੜ, ਲੇਖ ਰਾਮ ਸਰਪੰਚ ਰਾਮਪੁਰ, ਰੇਸ਼ਮ ਨੰਬਰਦਾਰ, ਸੰਮਤੀ ਮੈਂਬਰ ਹਰਵਿੰਦਰ ਬਿੰਦੀ, ਲੱਕੀ ਸਰਪੰਚ ਟੇਡੇਵਾਲ, ਦਰਸ਼ਨ ਬਜਾੜ ਕਰਮ ਚੰਦ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਵਲੋਂ ਟਿੱਬਾ ਨੰਗਲ ਵਿਖੇ ਕਰਵਾਈ ਮੈਗਾ ਅਥਲੈਟਿਕਸ ਚੈਂਪੀਅਨਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।