ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ
ਨੂਰਪੁਰ ਬੇਦੀ, 5 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਮਾਨਯੋਗ ਜੱਜ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਸੀਨੀਅਰ ਐਡਵੋਕੇਟ ਨਵਨੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਪ ਦਾ ਆਯੋਜਨ ਕੀਤਾ ਗਿਆ । ਐਡਵੋਕੇਟ ਨਵਨੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਅੱਜ ਦੇ ਦਿਨ ਦੀ ਮਹੱਤਤਾ (ਅਧਿਆਪਕ ਦਿਵਸ) ਸਬੰਧੀ ਦੱਸਿਆ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦਾ ਜਨਮ 5 ਸਤੰਬਰ 1888 ਨੂੰ ਤਮਿਲਨਾਡੂ ਦੇ ਤਿਰੂਤਨੀ ਪਿੰਡ ਪਿਤਾ ਸਰਵਮੱਲੀ ਵੀਰਾ ਸਾਮੀਰ ਅਤੇ ਮਾਤਾ ਸਿਧਾਰਮਾਂ ਦੇ ਘਰ ਹੋਇਆ।
ਐ
ਐਡਵੋਕੇਟ ਨਵਨੀਤ ਕੌਰ ਜਾਣਕਾਰੀ ਦਿੰਦੇ ਹੋਏ । ਤਸਵੀਰ: ਢੀਂਡਸਾ
06-09-2026
ਨੂਰਪੁਰ ਬੇਦੀ, 5 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਮਾਨਯੋਗ ਜੱਜ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਸੀਨੀਅਰ ਐਡਵੋਕੇਟ ਨਵਨੀਤ ਕੌਰ ਦੀ ਅਗਵਾਈ ਹੇਠ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਪ ਦਾ ਆਯੋਜਨ ਕੀਤਾ ਗਿਆ । ਐਡਵੋਕੇਟ ਨਵਨੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਅੱਜ ਦੇ ਦਿਨ ਦੀ ਮਹੱਤਤਾ (ਅਧਿਆਪਕ ਦਿਵਸ) ਸਬੰਧੀ ਦੱਸਿਆ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦਾ ਜਨਮ 5 ਸਤੰਬਰ 1888 ਨੂੰ ਤਮਿਲਨਾਡੂ ਦੇ ਤਿਰੂਤਨੀ ਪਿੰਡ ਪਿਤਾ ਸਰਵਮੱਲੀ ਵੀਰਾ ਸਾਮੀਰ ਅਤੇ ਮਾਤਾ ਸਿਧਾਰਮਾਂ ਦੇ ਘਰ ਹੋਇਆ। ਇਨ੍ਹਾਂ ਦਾ ਪਰਿਵਾਰ ਆਰਥਿਕ ਪੱਖੋਂ ਬਹੁਤ ਹੀ ਗ਼ਰੀਬ ਸੀ । ਆਰਥਿਕ ਮਜਬੂਰੀ ਹੋਣ ਦੇ ਬਾਵਜੂਦ ਉਨਾਂ ਨੇ 1916 ਵਿਚ ਐਮ.ਏ ਕੀਤੀ ਅਤੇ ਮਦਰਾਸ ਰੈਜੀਡੈਸੀ ਸਕੂਲ ਵਿਚ ਸਹਾਇਕ ਅਧਿਆਪਕ ਦਾ ਅਹੁਦਾ ਸੰਭਾਲਿਆ। 16 ਸਾਲਾ ਦੀ ਉਮਰ ਵਿਚ 1903 ਵਿਚ ਸ਼ਿਵਾਕੁੰਮ ਨਾਲ ਉਨਾਂ ਦਾ ਵਿਆਹ ਹੋ ਗਿਆ । 1954 ਵਿਚ ਉਨਾਂ ਨੂੰ ਸਿੱਖਿਆ ਅਤੇ ਰਾਜਨੀਤੀ ਵਿਚ ਸਰਵੋਤਮ ਯੋਗਦਾਨ ਲਈ ਭਾਰਤ ਦੇ ਗੋਰਵ ਅਵਾਰਡ ਨਾਲ ਨਿਵਾਜਿਆ । ਉਨ੍ਹਾਂ ਦੇ ਜਹਿਨ ਵਿਚ ਇੱਕ ਗੱਲ ਅਦਭੁਤ ਤਰੀਕੇ ਨਾਲ ਘਰ ਕਰ ਗਈ ਸੀ ਕਿ ਬਿਨਾਂ ਸਿੱਖਿਆ ਕੌਮ ਮੁਰਦਾ ਦਿਲ ਸਾਬਤ ਹੋ ਜਾਂਦੀ ਹੈ, ਇਸ ਕਰਕੇ ਅਧਿਆਪਕ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦੌਰਾਨ ਪ੍ਰਿੰਸੀਪਲ ਅਨਿਲ ਕੁਮਾਰ ਨੇ ਅਧਿਕਾਰੀਆਂ ਨੂੰ ਜੀ ਆਇਆ ਆਖਿਆ ਅਤੇ ਉਨਾਂ ਨੇ ਇਹੋ ਜਹਿ ਕਾਨੂੰਨ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਅੱਗੇ ਤੋ ਵੀ ਲਗਾਉਣ ਦੀ ਅਪੀਲ ਕੀਤੀ। ਅਧਿਆਪਕ ਰੋਹਿਤ ਸ਼ਰਮਾ, ਸੀਨੀਅਰ ਪੀ.ਐਲ.ਵੀ ਹਰਵਿਲਾਸ ਅਤੇ ਪੀ.ਐਲ.ਵੀ.ਗੁਰਪ੍ਰਸਾਦ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪੀ.ਐਲ.ਵੀ.ਪਵਨ ਕੁਮਾਰ ਨੂਰਪੁਰ ਬੇਦੀ ਹਾਜ਼ਰ ਸੀ ।